Karan Aujla Shifted To Dubai: ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਛੋਟੀ ਜਿਹੀ ਉਮਰ ਵਿੱਚ ਹੀ ਗਾਇਕ ਨੇ ਆਪਣੇ ਲਈ ਕਾਫੀ ਵੱਡਾ ਨਾਮ ਤੇ ਸ਼ੋਹਰਤ ਕਮਾ ਲਿਆ ਹੈ। ਇਸ ਦੇ ਨਾਲ ਨਾਲ ਕਰਨ ਔਜਲਾ ਆਪਣੀ ਪਰਸਨਲ ਲਾਈਫ ਕਰਕੇ ਵੀ ਸੁਰਖੀਆਂ ‘ਚ ਰਹਿੰਦਾ ਹੈ। ਹਾਲ ਹੀ ‘ਚ ਕਰਨ ਔਜਲਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
Karan Aujla: ਕਰਨ ਔਜਲਾ ਕੈਨੇਡਾ ਛੱਡ ਦੁਬਈ ਹੋਏ ਸ਼ਿਫਟ? ਗਾਇਕ ਨੇ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ, ਜਾਣੋ ਕਿਉਂ ਲਿਆ ਫੈਸਲਾ?
Anushka Sharma Pregnancy: ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਦੂਜੀ ਵਾਰ ਗਰਭਵਤੀ ਹੈ। ਹਾਲਾਂਕਿ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਜਾ ਰਿਹਾ ਹੈ। ਪਰ ਹੁਣ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਪੂਰਾ ਵਿਰਾਮ ਲੱਗ ਰਿਹਾ ਹੈ ਅਤੇ ਇਹ ਪੁਸ਼ਟੀ ਹੁੰਦੀ ਨਜ਼ਰ ਆ ਰਹੀ ਹੈ ਕਿ ਅਨੁਸ਼ਕਾ ਅਤੇ ਵਿਰਾਟ ਸੱਚਮੁੱਚ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਅਨੁਸ਼ਕਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।
Anushka Sharma: ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਹੋਈ ਕਨਫਰਮ, ਵਾਇਰਲ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਅਦਾਕਾਰਾ ਦਾ ਬੇਬੀ ਬੰਪ
Elvish Yadav Snake Controversy: ‘ਬਿੱਗ ਬੌਸ OTT 2’ ਦੇ ਜੇਤੂ ਐਲਵਿਸ਼ ਯਾਦਵ, ਜਿਸ ‘ਤੇ ਰੇਵ ਪਾਰਟੀਆਂ ਨੂੰ ਸੱਪ ਦਾ ਜ਼ਹਿਰ ਸਪਲਾਈ ਕਰਨ ਦਾ ਦੋਸ਼ ਹੈ, ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਰਖੀਆਂ ‘ਚ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਖਬਰ ਆਈ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਰਾਹੁਲ ਅਤੇ ਉਸ ਦੇ ਸਾਥੀਆਂ ਕੋਲੋਂ 20 ਮਿਲੀਲੀਟਰ ਸੱਪ ਦਾ ਜ਼ਹਿਰ ਬਰਾਮਦ ਹੋਇਆ ਹੈ, ਜਿਸ ਨੂੰ ਜਾਂਚ ਲਈ ਜੈਪੁਰ ਦੀ ਲੈਬ ‘ਚ ਭੇਜਿਆ ਗਿਆ ਹੈ।
Elvish Yadav: ਐਲਵਿਸ਼ ਯਾਦਵ ਕੇਸ ‘ਚ ਵੱਡਾ ਅਪਡੇਟ, ਦੋਸ਼ੀ ਕੋਲੋਂ ਮਿਲਿਆ 20 ML ਸੱਪ ਦਾ ਜ਼ਹਿਰ, ਹੋਵੇਗੀ ਜਾਂਚ
Tiger 3 Release Date: ਇਸ ਵਾਰ ਸਲਮਾਨ ਖਾਨ ਦੀਵਾਲੀ ‘ਤੇ ਹਲਚਲ ਮਚਾਉਣ ਲਈ ਤਿਆਰ ਹਨ। ਟਾਈਗਰ 3 ਦਾ ਸ਼ੋਰ ਪਟਾਕਿਆਂ ਦੇ ਸ਼ੋਰ ਤੋਂ ਜ਼ਿਆਦਾ ਉੱਚਾ ਹੋਣ ਵਾਲਾ ਹੈ। ਪ੍ਰਸ਼ੰਸਕ ਉਨ੍ਹਾਂ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਸਲਮਾਨ ਦੀ ਇਹ ਫਿਲਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਯਾਦਗਾਰ ਸਾਬਤ ਹੋਣ ਵਾਲੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।
Salman Khan: ਸਲਮਾਨ ਖਾਨ ਦੀ ‘ਟਾਈਗਰ 3’ ਰਿਲੀਜ਼ ਦੇ ਪਹਿਲੇ ਹਫਤੇ ਹੀ ਕਮਾਏਗੀ ਇੰਨੇਂ ਕਰੋੜ, ਅੰਕੜੇ ਸੁਣ ਉੱਡ ਜਾਣਗੇ ਹੋਸ਼
ਪਿਛੋਕੜ
Entertainment News Today Latest Updates 10 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸਲਮਾਨ ਖਾਨ ਦੀ ‘ਟਾਈਗਰ 3’ ਰਿਲੀਜ਼ ਦੇ ਪਹਿਲੇ ਹਫਤੇ ਹੀ ਕਮਾਏਗੀ ਇੰਨੇਂ ਕਰੋੜ, ਅੰਕੜੇ ਸੁਣ ਉੱਡ ਜਾਣਗੇ ਹੋਸ਼
Tiger 3 Release Date: ਇਸ ਵਾਰ ਸਲਮਾਨ ਖਾਨ ਦੀਵਾਲੀ ‘ਤੇ ਹਲਚਲ ਮਚਾਉਣ ਲਈ ਤਿਆਰ ਹਨ। ਟਾਈਗਰ 3 ਦਾ ਸ਼ੋਰ ਪਟਾਕਿਆਂ ਦੇ ਸ਼ੋਰ ਤੋਂ ਜ਼ਿਆਦਾ ਉੱਚਾ ਹੋਣ ਵਾਲਾ ਹੈ। ਪ੍ਰਸ਼ੰਸਕ ਉਨ੍ਹਾਂ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਸਲਮਾਨ ਦੀ ਇਹ ਫਿਲਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਯਾਦਗਾਰ ਸਾਬਤ ਹੋਣ ਵਾਲੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।
ਸਲਮਾਨ ਖਾਨ ਦੀ ‘ਟਾਈਗਰ 3’ ਪਹਿਲੇ ਹਫਤੇ ‘ਚ ਕਮਾਏਗੀ ਇੰਨੇ ਕਰੋੜ!
ਐਡਵਾਂਸ ਬੁਕਿੰਗ ‘ਚ ਸਾਹਮਣੇ ਆਏ ਟਾਈਗਰ 3 ਦੇ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਸਿਨੇਮਾਘਰਾਂ ‘ਚ ਹਲਚਲ ਮਚਾਉਣ ਵਾਲੀ ਹੈ। ਹੁਣ ਫਿਲਮ ਆਲੋਚਕ ਸੁਮਿਤ ਕਡੇਲ ਨੇ ਫਿਲਮ ਦੇ ਪਹਿਲੇ 8 ਦਿਨਾਂ ਦੇ ਬਾਕਸ ਆਫਿਸ ਕਲੈਕਸ਼ਨ ਦਾ ਅੰਦਾਜ਼ਾ ਲਗਾਇਆ ਹੈ।
ਅੰਕੜੇ ਸੁਣ ਕੇ ਰਹਿ ਜਾਓਗੇ ਹੈਰਾਨ
ਸੁਮਿਤ ਕਡੇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਟਾਈਗਰ 3 ਬਾਰੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿੱਥੇ ਉਨ੍ਹਾਂ ਨੇ ਫਿਲਮ ਦੀ ਪਹਿਲੇ ਹਫਤੇ ਦੀ ਕਮਾਈ ਦੱਸੀ ਹੈ। ਸੁਮਿਤ ਕਡੇਲ ਮੁਤਾਬਕ ਟਾਈਗਰ 3 ਆਪਣੀ ਰਿਲੀਜ਼ ਦੇ ਪਹਿਲੇ 8 ਦਿਨਾਂ ‘ਚ 300-360 ਕਰੋੜ ਰੁਪਏ ਕਮਾ ਸਕਦੀ ਹੈ। ਜੇਕਰ ਉਸ ਦਾ ਹਿਸਾਬ ਸਹੀ ਰਿਹਾ ਤਾਂ ਇਹ ਸਲਮਾਨ ਖਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਵੀ ਸਾਬਤ ਹੋ ਸਕਦੀ ਹੈ।
ਬਹੁਤ ਸਾਰੀਆਂ ਟਿਕਟਾਂ ਦੀ ਹੋਈ ਵਿੱਕਰੀ
ਫਿਲਮ ਆਪਣੀ ਐਡਵਾਂਸ ਬੁਕਿੰਗ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਬਾਕਸ ਆਫਿਸ ‘ਤੇ ਰਿਕਾਰਡ ਤੋੜਨ ਲਈ ਤਿਆਰ ਹੈ। ਸੈਕਨਿਲਕ ਮੁਤਾਬਕ ‘ਟਾਈਗਰ 3’ ਨੇ ਆਪਣੀ ਐਡਵਾਂਸ ਬੁਕਿੰਗ ‘ਚ ਹੁਣ ਤੱਕ 3.63 ਲੱਖ ਟਿਕਟਾਂ ਵੇਚੀਆਂ ਹਨ ਅਤੇ ਇਸ ਨਾਲ ਫਿਲਮ ਨੇ ਕਰੀਬ 10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਟਾਈਗਰ 3 ਨੂੰ ਲੈ ਕੇ ਸਲਮਾਨ ਖਾਨ ਦੇ ਪ੍ਰਸ਼ੰਸਕਾਂ ‘ਚ ਕਾਫੀ ਕ੍ਰੇਜ਼ ਹੈ।
Source link
credite