news-live-updates-get-punjabi-cinema-gossips-films-celebrities-pollywood-social-media-latest-news-21-october-2023 | Entertainment News LIVE: ਜਤਿੰਦਰ ਸ਼ਾਹ ਨੇ ਜਸਬੀਰ ਜੱਸੀ ਨੂੰ ਲਗਾਈ ਲਤਾੜ, ਇਜ਼ਰਾਈਲ-ਫਲਸਤੀਨ ਜੰਗ ਦੇ ਦਰਦਨਾਕ ਮੰਜ਼ਰ ਤੇ ਬੋਲੀ ਜ਼ੀਨਤ ਅਮਾਨ ਸਣੇ ਪੜ੍ਹੋ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today: Jyoti Nooran: ਜੋਤੀ ਨੂਰਾਂ ਨੇ ਉਸਮਾਨ ਨਾਲ ਸ਼ੇਅਰ ਕੀਤੀ ਰੋਮਾਂਟਿਕ ਪੋਸਟ, ਕੈਪਸ਼ਨ ‘ਚ ਲਿਖਿਆ- ‘My Love’

Jyoti Nooran Shared Pic With Usman Noor: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਗਾਇਕੀ ਦੇ ਚੱਲਦੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਉਸਦੀ ਗਾਇਕੀ ਦਾ ਜਾਦੂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ। ਖਾਸ ਗੱਲ ਇਹ ਹੈ ਕਿ ਜੋਤੀ ਨੂਰਾਂ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਸੰਗੀਤ ਜਗਤ ਵਿੱਚ ਵੀ ਐਕਟਿਵ ਹੈ। ਉਸਦੀ ਗਾਇਕੀ ਨੂੰ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਆਪਣੀ ਗਾਇਕੀ ਤੋਂ ਇਲਾਵਾ ਜੋਤੀ ਨੂਰਾਂ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਕਾਫੀ ਸੁਰਖੀਆਂ ਬਟੋਰਦੀ ਹੈ। 

Read More: Jyoti Nooran: ਜੋਤੀ ਨੂਰਾਂ ਨੇ ਉਸਮਾਨ ਨਾਲ ਸ਼ੇਅਰ ਕੀਤੀ ਰੋਮਾਂਟਿਕ ਪੋਸਟ, ਕੈਪਸ਼ਨ ‘ਚ ਲਿਖਿਆ- ‘My Love’

Entertainment News Live: Koffee With Karan: ਆਲੀਆ ਭੱਟ ਨਹੀਂ ਇਸ ਅਭਿਨੇਤਰੀ ਨਾਲ ਵਿਆਹ ਕਰਨਾ ਚਾਹੁੰਦੇ ਸੀ ਰਣਬੀਰ ਕਪੂਰ, ਅਦਾਕਾਰ ਨੇ ਦੱਸੀ ਦਿਲ ਦੀ ਗੱਲ

Koffee With Karan Season 8: ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣੇ ਸ਼ੋਅ ‘ਕੌਫੀ ਵਿਦ ਕਰਨ’ ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ ‘ਚ ਹਨ। ਕਰਨ ਦੇ ਸ਼ੋਅ ਦਾ ਸੀਜ਼ਨ 8 ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਸ਼ੋਅ ਨਾਲ ਜੁੜੇ ਕਈ ਪ੍ਰੋਮੋ ਵੀ ਸਾਹਮਣੇ ਆ ਰਹੇ ਹਨ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਸ਼ੋਅ ‘ਚ ਹੋਰ ਵੀ ਮਸਾਲਾ ਦੇਖਣ ਨੂੰ ਮਿਲੇਗਾ। ਇਸ ਦੌਰਾਨ ਰਣਬੀਰ ਕਪੂਰ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਵਿਆਹ ਨੂੰ ਲੈ ਕੇ ਆਪਣੀ ਇੱਛਾ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ।

Read More: Koffee With Karan: ਆਲੀਆ ਭੱਟ ਨਹੀਂ ਇਸ ਅਭਿਨੇਤਰੀ ਨਾਲ ਵਿਆਹ ਕਰਨਾ ਚਾਹੁੰਦੇ ਸੀ ਰਣਬੀਰ ਕਪੂਰ, ਅਦਾਕਾਰ ਨੇ ਦੱਸੀ ਦਿਲ ਦੀ ਗੱਲ

Entertainment News Live Today: Diljit Dosanjh: ਦਿਲਜੀਤ ਦੋਸਾਂਝ ਨੇ Road ‘ਤੇ ਜਾਂਦੇ ਫੈਨਜ਼ ਨਾਲ ਕੀਤੀ ਮੁਲਾਕਾਤ, ਦਿਲ ਛੂਹ ਲਵੇਗਾ ਪੰਜਾਬੀ ਗਾਇਕ ਦਾ ਅੰਦਾਜ਼

Diljit Dosanjh Meet Fans: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਗਾਇਕੀ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਇੱਥੋ ਤੱਕ ਕਿ ਗੋਰਿਆਂ ਨੂੰ ਵੀ ਆਪਣੇ ਗਾਣਿਆਂ ਤੇ ਥਿਰਕਣ ਲਈ ਮਜ਼ਬੂਰ ਕਰ ਦਿੱਤਾ ਹੈ। ਦੱਸ ਦੇਈਏ ਕਿ ਦੋਸਾਂਝਾਵਾਲਾ ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ਦੇ ਚੱਲਦੇ ਹਰ ਪਾਸੇ ਛਾਏ ਹੋਏ ਹਨ। ਕਲਾਕਾਰ ਵਿਦੇਸ਼ੀ ਗੋਰਿਆਂ ਸਾਹਮਣੇ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿਚਾਲੇ ਦਿਲਜੀਤ ਦਾ ਇੱਕ ਖਾਸ ਵੀਡੀਓ ਸਾਹਮਣੇ ਆਇਆ ਹੈ। ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

Read More: Diljit Dosanjh: ਦਿਲਜੀਤ ਦੋਸਾਂਝ ਨੇ Road ‘ਤੇ ਜਾਂਦੇ ਫੈਨਜ਼ ਨਾਲ ਕੀਤੀ ਮੁਲਾਕਾਤ, ਦਿਲ ਛੂਹ ਲਵੇਗਾ ਪੰਜਾਬੀ ਗਾਇਕ ਦਾ ਅੰਦਾਜ਼

Entertainment News Live: Jatinder Shah: ਜਤਿੰਦਰ ਸ਼ਾਹ ਵੱਲੋਂ ਜਸਬੀਰ ਜੱਸੀ ਨੂੰ ਢੋਕਵਾਂ ਜਵਾਬ, ਬੋਲੇ- ‘ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਧਾਂ ਦੀ ਨਿੰਦਾ ਨਹੀਂ ਕਰਦੇ…’

Jatinder Shah on Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਕਲਾਕਾਰ ਦੇ ਪੀਰਾਂ ਦੀਆਂ ਦਰਗਾਹਾਂ ਉੱਪਰ ਦਿੱਤੇ ਇੱਕ ਇੰਟਰਵਿਊ ਨੂੰ ਲੈ ਲਗਾਤਾਰ ਚਰਚਾ ਹੋ ਰਹੀ ਹੈ। ਹਾਲਾਂਕਿ ਇਸ ਉੱਪਰ ਜਸਬੀਰ ਜੱਸੀ ਇੱਕ ਵਾਰ ਨਹੀਂ ਬਲਕਿ ਕਈ ਵਾਰ ਲਾਈਵ ਹੋ ਵੀ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਹੁਣ ਪੰਜਾਬੀ ਸੰਗੀਤ ਨਿਰਦੇਸ਼ਕ, ਡਾਇਰੈਕਟਰ ਅਤੇ ਰਿਕਾਰਡ ਨਿਰਮਾਤਾ ਨੇ ਜਸਬੀਰ ਜੱਸੀ ਨੂੰ ਉਸਦੇ ਦਰਗਾਹਾਂ ਉੱਪਰ ਦਿੱਤੇ ਬਿਆਨ ਨੂੰ ਲੈ ਢੋਕਵਾਂ ਜਵਾਬ ਦਿੱਤਾ ਹੈ। 

Read More: Jatinder Shah: ਜਤਿੰਦਰ ਸ਼ਾਹ ਵੱਲੋਂ ਜਸਬੀਰ ਜੱਸੀ ਨੂੰ ਢੋਕਵਾਂ ਜਵਾਬ, ਬੋਲੇ- ‘ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਧਾਂ ਦੀ ਨਿੰਦਾ ਨਹੀਂ ਕਰਦੇ…’

ਪਿਛੋਕੜ

Entertainment News Today Latest Updates 21 October: ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਹਾਲ ਹੀ ‘ਚ ਹਮਾਸ ਦੇ ਹਮਲਿਆਂ ਦਰਮਿਆਨ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਜ਼ਿਆਦਾਤਰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ 70 ਦੇ ਦਹਾਕੇ ਦੇ ਫਿਲਮ ਸੈੱਟਾਂ ਅਤੇ ਹਿੰਦੀ ਸਿਨੇਮਾ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਬਾਰੇ ਪੋਸਟ ਕਰਦੀ ਹੈ।

ਇਜ਼ਰਾਈਲ ਅਤੇ ਫਲਸਤੀਨ ਜੰਗ ‘ਤੇ ਪ੍ਰਤੀਕਿਰਿਆ ਦਿੱਤੀ

ਧਰਮਿੰਦਰ, ਅਮਿਤਾਭ ਬੱਚਨ, ਦੇਵ ਆਨੰਦ ਅਤੇ ਰਾਜ ਕਪੂਰ ਦੀ ਤਾਰੀਫ ਕਰਨ ਤੋਂ ਲੈ ਕੇ ਫਿਲਮ ਨਿਰਮਾਤਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਤੱਕ, ਜ਼ੀਨਤ ਸੋਸ਼ਲ ਮੀਡੀਆ ‘ਤੇ ਇਮਾਨਦਾਰ ਬਿਆਨ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟਦੀ। ਬਾਲੀਵੁੱਡ ਅਭਿਨੇਤਰੀਆਂ ਦੇ ਸਾਹਮਣੇ ਅੱਜ ਵੀ ਜ਼ੀਨਤ ਆਪਣੇ ਸਮੇਂ ਤੋਂ ਅੱਗੇ ਮੰਨੀ ਜਾਂਦੀ ਹੈ। ਉਸਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ ਜਿੱਥੇ ਉਸਨੇ ਇਜ਼ਰਾਈਲ ਅਤੇ ਫਿਲਸਤੀਨ ਦੇ ਵਿਚਕਾਰ ਜੰਗ ‘ਤੇ ਪ੍ਰਤੀਕਿਰਿਆ ਦਿੱਤੀ।

ਜ਼ੀਨਤ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਤੇ ਕੈਪਸ਼ਨ ਕੀਤਾ, ‘ਇੱਕ ਜਨਤਕ ਵਿਅਕਤੀ ਹੋਣ ਦੇ ਨਾਤੇ, ਮੈਂ ਹਮੇਸ਼ਾ ਰਾਜਨੀਤੀ ਅਤੇ ਧਰਮ ਬਾਰੇ ਗੱਲ ਕਰਨ ਤੋਂ ਪਰਹੇਜ਼ ਕੀਤਾ ਹੈ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਜਿਹੀਆਂ ਗੱਲਾਂ ‘ਤੇ ਰਾਏ ਦੇਣ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਮੈਂ ਇਨ੍ਹਾਂ ਮਾਮਲਿਆਂ ‘ਤੇ ਰਾਏ ਦੇਣ ਤੋਂ ਵੀ ਡਰਦੀ ਹਾਂ ਕਿਉਂਕਿ ਮੇਰੀ ਇਸ ‘ਤੇ ਜ਼ਿਆਦਾ ਕਮਾਂਡ ਨਹੀਂ ਹੈ।

ਅਦਾਕਾਰਾ ਨੇ ਅੱਗੇ ਕਿਹਾ, ਪਿਛਲੇ ਕੁਝ ਦਿਨਾਂ ਵਿੱਚ ਫਲਸਤੀਨ ਅਤੇ ਇਜ਼ਰਾਈਲ ਤੋਂ ਸਾਹਮਣੇ ਆਈਆਂ ਦਰਦਨਾਕ ਤਸਵੀਰਾਂ ਨੇ ਮੈਨੂੰ ਇਹ ਨੋਟ ਲਿਖਣ ਲਈ ਮਜ਼ਬੂਰ ਕਰ ਦਿੱਤਾ ਹੈ। ਅਜਿਹੇ ਸਮੇਂ ਵਿੱਚ ਮੈਂ ਚੁੱਪ ਨਹੀਂ ਰਹਿ ਸਕਦੀ।ਮੈਂ ਅੰਤਰਰਾਸ਼ਟਰੀ ਭਾਈਚਾਰੇ ਦੇ ਸਮਰਥਨ ਵਿੱਚ ਹਾਂ ਜੋ ਇਸ ਮੌਕੇ ‘ਤੇ ਜੰਗ ਨੂੰ ਰੋਕਣ ਦੇ ਹੱਕ ਵਿੱਚ ਜਾਪਦਾ ਹੈ ਅਤੇ ਪੀੜਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ। ਇਸ ਜੰਗ ਵਿੱਚ ਜਿਸ ਤਰ੍ਹਾਂ ਮਾਸੂਮ ਬੱਚੇ ਮਾਰੇ ਜਾ ਰਹੇ ਹਨ, ਉਹ ਅਤਿ ਨਿੰਦਣਯੋਗ ਹੈ।

 

Source link

credite