news-live-updates-get-punjabi-cinema-gossips-films-celebrities-pollywood-social-media-latest-news-18-november-2023 | Entertainment News LIVE: ਕੈਟਰੀਨਾ ਦੇ ਤੌਲੀਏ ਵਾਲੇ ਸੀਨ ‘ਤੇ ‘ਸਹੁਰੇ’ ਦਾ ਰਿਐਕਸ਼ਨ, ਗੀਤਾਜ ਬਿੰਦਰਖੀਆ ਨੇ ਪਿਤਾ ਨੂੰ ਕੀਤਾ ਯਾਦ ਸਣੇ ਅਹਿਮ ਖਬਰਾਂ

Entertainment News LIVE: Katrina Kaif: ਕੈਟਰੀਨਾ ਕੈਫ ਦੇ ਤੌਲੀਏ ਵਾਲੇ ਸੀਨ ‘ਤੇ ‘ਸਹੁਰੇ’ ਨੇ ਦਿੱਤਾ ਅਜਿਹਾ ਰਿਐਕਸ਼ਨ, ਅਦਾਕਾਰਾ ਨੇ ਕੀਤਾ ਖੁਲਾਸਾ

Tiger 3: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ‘ਟਾਈਗਰ 3’ ਸਿਨੇਮਾਘਰਾਂ ‘ਚ ਧੂਮ ਮਚਾ ਰਹੀ ਹੈ। ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੈਟਰੀਨਾ ਕੈਫ ਦੇ ਐਕਸ਼ਨ ਸੀਨ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਦੇ ਸੀਨ ਲਈ ਸਿਨੇਮਾਘਰਾਂ ‘ਚ ਤਾੜੀਆਂ ਦੀ ਗੂੰਜ ਸੁਣਨ ਨੂੰ ਮਿਲ ਰਹੀ ਹੈ।

Read More: Katrina Kaif: ਕੈਟਰੀਨਾ ਕੈਫ ਦੇ ਤੌਲੀਏ ਵਾਲੇ ਸੀਨ ‘ਤੇ ‘ਸਹੁਰੇ’ ਨੇ ਦਿੱਤਾ ਅਜਿਹਾ ਰਿਐਕਸ਼ਨ, ਅਦਾਕਾਰਾ ਨੇ ਕੀਤਾ ਖੁਲਾਸਾ

ਪਿਛੋਕੜ

Entertainment News LIVE: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ‘ਟਾਈਗਰ 3’ ਸਿਨੇਮਾਘਰਾਂ ‘ਚ ਧੂਮ ਮਚਾ ਰਹੀ ਹੈ। ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੈਟਰੀਨਾ ਕੈਫ ਦੇ ਐਕਸ਼ਨ ਸੀਨ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਦੇ ਸੀਨ ਲਈ ਸਿਨੇਮਾਘਰਾਂ ‘ਚ ਤਾੜੀਆਂ ਦੀ ਗੂੰਜ ਸੁਣਨ ਨੂੰ ਮਿਲ ਰਹੀ ਹੈ।

ਕੈਟਰੀਨਾ ਕੈਫ ਦੇ ਤੌਲੀਏ ਵਾਲੇ ਸੀਨ ‘ਤੇ ਸਹੁਰੇ ਦੀ ਪ੍ਰਤੀਕਿਰਿਆ

ਹੁਣ ਅਦਾਕਾਰਾ ਦੇ ਤੌਲੀਏ ਵਾਲੇ ਸੀਨ ‘ਤੇ ਉਸ ਦੇ ਸਹੁਰੇ ਸ਼ਾਮ ਕੌਸ਼ਲ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਇਸ ਗੱਲ ਦਾ ਖੁਲਾਸਾ ਖੁਦ ਕੈਟਰੀਨਾ ਕੈਫ ਨੇ ਕੀਤਾ ਹੈ। ਇੰਡੀਆ ਟੂਡੇ ਨਾਲ ਇੰਟਰਵਿਊ ਦੌਰਾਨ ਟਾਈਗਰ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਨੇ ਉਨ੍ਹਾਂ ਦੀ ਫਿਲਮ ਵੀ ਦੇਖੀ ਅਤੇ ਰਿਵਿਊ ਵੀ ਦਿੱਤਾ।

ਅਦਾਕਾਰਾ ਦੀ ਰੱਜ ਕੇ ਹੋਈ ਤਾਰੀਫ

ਕੈਟਰੀਨਾ ਦਾ ਕਹਿਣਾ ਹੈ ਕਿ ‘ਮੇਰਾ ਸਹੁਰਾ ਬਹੁਤ ਸੀਨੀਅਰ ਐਕਸ਼ਨ ਡਾਇਰੈਕਟਰ ਹੈ। ਜਿਸ ਤਰ੍ਹਾਂ ਮੇਰੇ ਐਕਸ਼ਨ ਸੀਨਜ਼ ਨੂੰ ਹੁੰਗਾਰਾ ਮਿਲ ਰਿਹਾ ਉਹ ਦੇਖ ਕੇ ਬਹੁਤ ਖੁਸ਼ ਹਾਂ। ਉਨ੍ਹਾਂ ਨੂੰ ਮੇਰਾ ਐਕਸ਼ਨ ਸੀਨ ਵੀ ਬਹੁਤ ਪਸੰਦ ਆਇਆ ਅਤੇ ਕਿਹਾ ਕਿ ਉਹ ਮੇਰੇ ‘ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਉਸ ਦੇ ਮੂੰਹੋਂ ਮੇਰੀ ਤਾਰੀਫ ਸੁਣਨਾ ਮੇਰੇ ਲਈ ਬਹੁਤ ਖਾਸ ਹੈ।

ਕੈਟਰੀਨਾ ਅੱਗੇ ਕਹਿੰਦੀ ਹੈ ਕਿ ‘ਮੇਰੇ ਪਰਿਵਾਰ ਵਾਲੇ ਮੈਨੂੰ ਬਹੁਤ ਪਿਆਰ ਅਤੇ ਸਮਰਥਨ ਦੇ ਰਹੇ ਹਨ। ਇਹ ਸਭ ਮੇਰੇ ਲਈ ਬਹੁਤ ਖਾਸ ਹੈ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਵਿੱਕੀ ਕੌਸ਼ਲ ਨੂੰ ਵੀ ਫ਼ਿਲਮ ਵਿੱਚ ਮੇਰਾ ਕਿਰਦਾਰ ਪਸੰਦ ਆਇਆ ਹੈ।

ਜਲਦ ਹੀ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋਵੇਗੀ 

ਟਾਈਗਰ 3 ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਬਹੁਤ ਜਲਦ 200 ਕਰੋੜ ਦੇ ਕਲੱਬ ‘ਚ ਐਂਟਰੀ ਕਰਨ ਜਾ ਰਹੀ ਹੈ। ਇਮਰਾਨ ਹਾਸ਼ਮੀ ‘ਟਾਈਗਰ 3’ ‘ਚ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆ ਚੁੱਕੇ ਹਨ। ਇਸ ਜਾਸੂਸੀ ਥ੍ਰਿਲਰ ਵਿੱਚ ਸ਼ਾਹਰੁਖ ਖਾਨ ਦਾ ਵੀ ਪਠਾਨ ਦੇ ਰੂਪ ਵਿੱਚ ਸ਼ਾਨਦਾਰ ਕੈਮਿਓ ਹੈ। ਅੰਤ ‘ਚ ਰਿਤਿਕ ਰੋਸ਼ਨ ਵੀ ਨਜ਼ਰ ਆ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Source link

credite