news-live-updates-get-punjabi-cinema-gossips-films-celebrities-pollywood-social-media-latest-news-18-october-2023 | Entertainment News LIVE: ਬਿੱਗ ਬੌਸ ‘ਚ ਪਤੀ ਵਿੱਕੀ ਤੋਂ ਪਰੇਸ਼ਾਨ ਹੋਈ ਅੰਕਿਤਾ ਲੋਖੰਡੇ, ਦਿਲਜੀਤ ਨੇ ਫੈਨ ਨੂੰ ਗਿਫਟ ਕੀਤੀ ਲੱਖਾਂ ਦੀ ਜੈਕੇਟ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live: Anushka Sharma: ਦੂਜੇ ਬੱਚੇ ਦੇ ਜਨਮ ਤੋਂ ਬਾਅਦ ਐਕਟਿੰਗ ਛੱਡ ਦੇਵੇਗੀ ਅਨੁਸ਼ਕਾ ਸ਼ਰਮਾ ? ਵਾਇਰਲ ਵੀਡੀਓ ਨੇ ਵਧਾਈ ਫੈਨਜ਼ ਦੀ ਚਿੰਤਾ

Anushka Sharma To Quit Acting: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਖਬਰਾਂ ਦੀ ਮੰਨੀਏ ਤਾਂ ਅਦਾਕਾਰਾ ਜਲਦ ਹੀ ਦੂਜੀ ਵਾਰ ਮਾਂ ਬਣਨ ਵਾਲੀ ਹੈ। ਅਨੁਸ਼ਕਾ ਅਤੇ ਵਿਰਾਟ ਨੇ ਹੁਣ ਤੱਕ ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਚੁੱਪੀ ਸਾਧੀ ਹੋਈ ਹੈ, ਉਨ੍ਹਾਂ ਨੇ ਨਾ ਤਾਂ ਹਾਂ ਕਿਹਾ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ। ਅਨੁਸ਼ਕਾ ਦੀ ਪ੍ਰੈਗਨੈਂਸੀ ਦੀ ਖਬਰ ਦੇ ਵਿਚਕਾਰ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਬੱਚੇ ਪੈਦਾ ਕਰਨ ਤੋਂ ਬਾਅਦ ਕੰਮ ਨਹੀਂ ਕਰੇਗੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੈ ਕਿ ਕਿਤੇ ਉਨ੍ਹਾਂ ਦੀ ਪਸੰਦੀਦਾ ਅਨੁਸ਼ਕਾ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਨਾ ਕਹਿ ਦੇਵੇ। 

Read More: Anushka Sharma: ਦੂਜੇ ਬੱਚੇ ਦੇ ਜਨਮ ਤੋਂ ਬਾਅਦ ਐਕਟਿੰਗ ਛੱਡ ਦੇਵੇਗੀ ਅਨੁਸ਼ਕਾ ਸ਼ਰਮਾ ? ਵਾਇਰਲ ਵੀਡੀਓ ਨੇ ਵਧਾਈ ਫੈਨਜ਼ ਦੀ ਚਿੰਤਾ

Entertainment News Live Today: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ ‘ਚ ਹਾਰਟ ਅਟੈਕ ਨਾਲ ਹੋਈ ਮੌਤ

Malayalam Actor Kundara Johny Death: ਮਲਿਆਲਮ ਫਿਲਮਾਂ ਵਿੱਚ ਨਕਾਰਾਤਮਕ ਕਿਰਦਾਰਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਕੁੰਦਰਾ ਜੌਨੀ ਦੀ ਮੰਗਲਵਾਰ ਨੂੰ ਕੇਰਲ ਦੇ ਕੋਲਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ 71 ਸਾਲ ਦੇ ਸਨ। 1991 ‘ਚ ਆਈ ਫਿਲਮ ‘ਗੌਡਫਾਦਰ’ ‘ਚ ਕੰਮ ਕਰਨ ਵਾਲੇ ਅਭਿਨੇਤਾ ਦੇ ਅੰਤਿਮ ਸੰਸਕਾਰ ਬਾਰੇ ਹੋਰ ਜਾਣਕਾਰੀ ਅਜੇ ਆਉਣੀ ਬਾਕੀ ਹੈ।   

Kundra Johny: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ ‘ਚ ਹਾਰਟ ਅਟੈਕ ਨਾਲ ਹੋਈ ਮੌਤ

Entertainment News Live Today: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ ‘ਚ ਹਾਰਟ ਅਟੈਕ ਨਾਲ ਹੋਈ ਮੌਤ

Malayalam Actor Kundara Johny Death: ਮਲਿਆਲਮ ਫਿਲਮਾਂ ਵਿੱਚ ਨਕਾਰਾਤਮਕ ਕਿਰਦਾਰਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਕੁੰਦਰਾ ਜੌਨੀ ਦੀ ਮੰਗਲਵਾਰ ਨੂੰ ਕੇਰਲ ਦੇ ਕੋਲਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ 71 ਸਾਲ ਦੇ ਸਨ। 1991 ‘ਚ ਆਈ ਫਿਲਮ ‘ਗੌਡਫਾਦਰ’ ‘ਚ ਕੰਮ ਕਰਨ ਵਾਲੇ ਅਭਿਨੇਤਾ ਦੇ ਅੰਤਿਮ ਸੰਸਕਾਰ ਬਾਰੇ ਹੋਰ ਜਾਣਕਾਰੀ ਅਜੇ ਆਉਣੀ ਬਾਕੀ ਹੈ।   

Kundra Johny: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ ‘ਚ ਹਾਰਟ ਅਟੈਕ ਨਾਲ ਹੋਈ ਮੌਤ

Entertainment News Live: ‘ਗਦਰ 2’ ਸੁਪਰਹਿੱਟ ਹੁੰਦੇ ਹੀ ਚਮਕੀ ਸੰਨੀ ਦਿਓਲ ਦੀ ਕਿਸਮਤ, ਤਾਰਾ ਸਿੰਘ ਦੇ ਹੱਥ ਲੱਗੀਆਂ 6 ਵੱਡੀਆਂ ਫਿਲਮਾਂ

Sunny Deol Upcoming Movies: ਦਿੱਗਜ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ ‘ਗਦਰ 2’ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। 22 ਸਾਲ ਪਹਿਲਾਂ ਜਦੋਂ ‘ਗਦਰ’ ਰਿਲੀਜ਼ ਹੋਈ ਸੀ ਤਾਂ ਇਸ ਨੇ ਬਾਕਸ ਆਫਿਸ ‘ਤੇ ਖੂਬ ਧਮਾਲ ਮਚਾਇਆ ਸੀ ਅਤੇ ਹੁਣ ਇਸ ਦਾ ਦੂਜਾ ਭਾਗ ‘ਗਦਰ 2’ ਵੀ ਕਾਮਯਾਬੀ ਹਾਸਲ ਕਰਦਾ ਨਜ਼ਰ ਆ ਰਿਹਾ ਹੈ। ‘ਗਦਰ’ ਵਾਂਗ ‘ਗਦਰ 2’ ‘ਤੇ ਵੀ ਲੋਕਾਂ ਨੇ ਪਿਆਰ ਦੀ ਵਰਖਾ ਕੀਤੀ। 

Gadar 2: ‘ਗਦਰ 2’ ਸੁਪਰਹਿੱਟ ਹੁੰਦੇ ਹੀ ਚਮਕੀ ਸੰਨੀ ਦਿਓਲ ਦੀ ਕਿਸਮਤ, ਤਾਰਾ ਸਿੰਘ ਦੇ ਹੱਥ ਲੱਗੀਆਂ 6 ਵੱਡੀਆਂ ਫਿਲਮਾਂ

Entertainment News Live: ਸਾਊਥ ਸਟਾਰ ਥਲਪਤੀ ਵਿਜੇ ਦੀ ਫਿਲਮ ‘ਲੀਓ’ ਦੀ ਰਿਲੀਜ਼ ‘ਤੇ ਕੋਰਟ ਨੇ ਲਾਈ ਰੋਕ, ਜਾਣੋ ਕੀ ਹੈ ਪੂਰਾ ਮਾਮਲਾ

Leo Release Stalled: ਥਲਪਥੀ ਵਿਜੇ ਦੀ ਫਿਲਮ ‘ਲੀਓ’ ਨੂੰ ਲੈ ਕੇ ਕਾਫੀ ਚਰਚਾ ਹੈ। ਪ੍ਰਸ਼ੰਸਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਇਸ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਨੂੰ ਦੇਖਣ ਲਈ ਸਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ, ਇਕ ਰਿਪੋਰਟ ਮੁਤਾਬਕ ਫਿਲਮ ਦੀ ਰਿਲੀਜ਼ ‘ਤੇ 20 ਅਕਤੂਬਰ ਤੱਕ ਰੋਕ ਲਗਾ ਦਿੱਤੀ ਗਈ ਹੈ। 

Thalapathy Vijay: ਸਾਊਥ ਸਟਾਰ ਥਲਪਤੀ ਵਿਜੇ ਦੀ ਫਿਲਮ ‘ਲੀਓ’ ਦੀ ਰਿਲੀਜ਼ ‘ਤੇ ਕੋਰਟ ਨੇ ਲਾਈ ਰੋਕ, ਜਾਣੋ ਕੀ ਹੈ ਪੂਰਾ ਮਾਮਲਾ

Entertainment News Live Today: ਅਭਿਨੇਤਰੀ ਜ਼ੀਨਤ ਅਮਾਨ ਦਾ ਹੈਰਾਨ ਕਰਨ ਵਾਲਾ ਖੁਲਾਸਾ, ਬੋਲੀ- ‘ਮੈਂ ਉਧਾਰ ‘ਤੇ ਕੱਪੜੇ ਤੇ ਲੋਨ ‘ਤੇ ਗਹਿਣੇ ਖਰੀਦਦੀ ਹਾਂ..’

Zeenat Aman Post: ਜਦੋਂ ਤੋਂ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਨੇ ਇੰਸਟਾਗ੍ਰਾਮ ‘ਤੇ ਆਪਣਾ ਡੈਬਿਊ ਕੀਤਾ ਹੈ, ਉਦੋਂ ਤੋਂ ਉਹ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਉਹ ਫੈਨਜ਼ ਨੂੰ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਦਿੰਦੀ ਰਹਿੰਦੀ ਹੈ। ਜ਼ੀਨਤ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਵਿਆਹ ਦੀਆਂ ਪਾਰਟੀਆਂ ਵਿੱਚ ਪਹਿਨਣ ਲਈ ਕੱਪੜੇ ਉਧਾਰ ਲੈਂਦੀ ਹੈ। ਜ਼ੀਨਤ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਨੌਜਵਾਨਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਕੱਪੜੇ ਖਰੀਦਣ ਵੇਲੇ ਬੋਲੋੜੇ ਦਬਾਅ ਹੇਠ ਨਾ ਆਉਣ। 

Zeenat Aman: ਅਭਿਨੇਤਰੀ ਜ਼ੀਨਤ ਅਮਾਨ ਦਾ ਹੈਰਾਨ ਕਰਨ ਵਾਲਾ ਖੁਲਾਸਾ, ਬੋਲੀ- ‘ਮੈਂ ਉਧਾਰ ‘ਤੇ ਕੱਪੜੇ ਤੇ ਲੋਨ ‘ਤੇ ਗਹਿਣੇ ਖਰੀਦਦੀ ਹਾਂ..’

Entertainment News Live: ਕਰਨ ਜੌਹਰ ਨੂੰ ਮਿਲਿਆ ਨੈਸ਼ਨਲ ਐਵਾਰਡ ਤਾਂ ਵਿਵੇਕ ਅਗਨੀਹੋਤਰੀ ਨੇ ਬਣਾਇਆ ਮੂੰਹ? ਵੀਡੀਓ ਹੋਇਆ ਵਾਇਰਲ

Vivek Agnigotri Video: ਮੰਗਲਵਾਰ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਾਲੀਵੁੱਡ ਹਸਤੀਆਂ ਨੂੰ ਨੈਸ਼ਨਲ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਫਿਲਮ ਸ਼ੇਰਸ਼ਾਹ ਨੂੰ ਸਪੈਸ਼ਲ ਜਿਊਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਨੂੰ ਲੈਣ ਲਈ ਫਿਲਮਕਾਰ ਕਰਨ ਜੌਹਰ ਪਹੁੰਚੇ ਸਨ। ਕਰਨ ਦਾ ਐਵਾਰਡ ਲੈਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਵਿਵੇਕ ਅਗਨੀਹੋਤਰੀ ਮੂੰਹ ਬਣਾਉਂਦੇ ਨਜ਼ਰ ਆ ਰਹੇ ਹਨ, ਜਦੋਂ ਕਰਨ ਜੌਹਰ ਐਵਾਰਡ ਲੈਣ ਲਈ ਸਟੇਜ ‘ਤੇ ਜਾਂਦੇ ਹਨ। ਇਸ ਵੀਡੀਓ ‘ਚ ਵਿਵੇਕ ਦੇ ਐਕਸਪ੍ਰੈਸ਼ਨ ਦੇਖਣ ਯੋਗ ਹਨ। 

Karan Johar: ਕਰਨ ਜੌਹਰ ਨੂੰ ਮਿਲਿਆ ਨੈਸ਼ਨਲ ਐਵਾਰਡ ਤਾਂ ਵਿਵੇਕ ਅਗਨੀਹੋਤਰੀ ਨੇ ਬਣਾਇਆ ਮੂੰਹ? ਵੀਡੀਓ ਹੋਇਆ ਵਾਇਰਲ 

Entertainment News Live Today: ਬਿੱਗ ਬੌਸ ਦੇ ਘਰ ‘ਚ ਅੰਕਿਤਾ ਲੋਖੰਡੇ ਦੀ ਪਤੀ ਵਿੱਕੀ ਜੈਨ ਨਾਲ ਹੋਈ ਕਹਾਸੁਣੀ, ਗੁੱਸੇ ‘ਚ ਬੋਲੀ- ‘ਉਹ ਅੱਜ ਜਿੱਥੇ ਹੈ, ਕਿਉਂਕਿ….’

Bigg Boss 17 Update: ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਟੀਵੀ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਹੁਣ ਜਦੋਂ ਉਸਨੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 17 ਵਿੱਚ ਹਿੱਸਾ ਲਿਆ ਹੈ, ਉਸਦੇ ਪ੍ਰਸ਼ੰਸਕਾਂ ਨੂੰ ਯਕੀਨ ਸੀ ਕਿ ਉਹ ਸ਼ੋਅ ਵਿੱਚ ਵੀ ਉਨ੍ਹਾਂ ਦਾ ਰੋਮਾਂਸ ਦੇਖਣ ਨੂੰ ਮਿਲਣਗੇ। ਹਾਲਾਂਕਿ, ਕੁਝ ਵੱਖਰਾ ਹੋ ਰਿਹਾ ਹੈ ਕਿਉਂਕਿ ਤਾਜ਼ਾ ਐਪੀਸੋਡ ਵਿੱਚ, ਅੰਕਿਤਾ ਨੂੰ ਆਪਣੇ ਪਤੀ ਵਿੱਕੀ ਤੋਂ ਪਰੇਸ਼ਾਨ ਹੁੰਦੇ ਦੇਖਿਆ ਜਾ ਸਕਦਾ ,ਹੈ ਕਿਉਂਕਿ ਉਹ ਘਰ ਦੇ ਦੂਜੇ ਮੈਂਬਰਾਂ ਨਾਲ ਰੁੱਝਿਆ ਹੋਇਆ ਹੈ ਅਤੇ ਆਪਣੀ ਪਤਨੀ ਨੂੰ ਸਮਾਂ ਨਹੀਂ ਦੇ ਰਿਹਾ ਹੈ। 

Ankita Lokhande: ਬਿੱਗ ਬੌਸ ਦੇ ਘਰ ‘ਚ ਅੰਕਿਤਾ ਲੋਖੰਡੇ ਦੀ ਪਤੀ ਵਿੱਕੀ ਜੈਨ ਨਾਲ ਹੋਈ ਕਹਾਸੁਣੀ, ਗੁੱਸੇ ‘ਚ ਬੋਲੀ- ‘ਉਹ ਅੱਜ ਜਿੱਥੇ ਹੈ, ਕਿਉਂਕਿ….’

Entertainment News Live: ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ ‘ਚ ਫੈਨ ‘ਤੇ ਲੁਟਾਇਆ ਪਿਆਰ, ਲੱਖਾਂ ਦੀ ਜੈਕਟ ਵੀ ਕੀਤੀ ਗਿਫਟ, ਫੈਨਜ਼ ਬੋਲੇ- ‘ਡਾਊਨ ਟੂ ਅਰਥ’

Diljit Dosanjh Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਦੀ ਪੂਰੀ ਦੁਨੀਆ ਵਿੱਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੇ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਉਹ ਗਲੋਬਲ ਆਈਕਨ ਬਣ ਗਏ ਹਨ। ਇਸ ਦੇ ਨਾਲ ਨਾਲ ਦਿਲਜੀਤ ਕਿਸੇ ਨਾ ਕਿਸੇ ਵਜ੍ਹਾ ਕਰਕੇ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ।  ਹਾਲ ਹੀ ‘ਚ ਦਿਲਜੀਤ ਦਾ ਆਸਟਰੇਲੀਆ ਦੇ ਮੇਲਬੋਰਨ ਵਿਖੇ ਸ਼ੋਅ ਹਾਊਸਫੁੱਲ ਰਿਹਾ ਸੀ। ਦਿਲਜੀਤ ਦੇ ਕੰਸਰਟ ਲਈ ਸਾਰੀਆਂ ਟਿਕਟਾਂ ਵਿਕੀਆਂ, ਇਹ ਰਿਕਾਰਡ ਬਣਾਉਣ ਵਾਲੇ ਦਿਲਜੀਤ ਪਹਿਲੇ ਭਾਰਤੀ ਤੇ ਪੰਜਾਬੀ ਕਲਾਕਾਰ ਬਣੇ। ਹੁਣ ਦਿਲਜੀਤ ਦੇ ਨਿਊ ਜ਼ੀਲੈਂਡ ਸ਼ੋਅ ਤੋਂ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਨੂੰ ਸਟੇਜ ‘ਤੇ ਪਰਫਾਰਮ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੇ ਕੋਲ ਇੱਕ ਫੈਨ ਪਹੁੰਚਿਆ ਤਾਂ ਦਿਲਜੀਤ ਨੇ ਬੜੇ ਪਿਆਰ ਤੇ ਰਿਸਪੈਕਟ ਦੇ ਨਾਲ ਉਸ ਨੂੰ ਟ੍ਰੀਟ ਕੀਤਾ ਅਤੇ ਇਹੀ ਨਹੀਂ ਦੋਸਾਂਝਵਾਲਾ ਆਪਣੇ ਫੈਨ ‘ਤੇ ਰੱਜ ਕੇ ਪਿਆਰ ਲੁਟਾਉਂਦਾ ਹੋਇਆ ਨਜ਼ਰ ਆਇਆ। 

Diljit Dosanjh: ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ ‘ਚ ਫੈਨ ‘ਤੇ ਲੁਟਾਇਆ ਪਿਆਰ, ਲੱਖਾਂ ਦੀ ਜੈਕਟ ਵੀ ਕੀਤੀ ਗਿਫਟ, ਫੈਨਜ਼ ਬੋਲੇ- ‘ਡਾਊਨ ਟੂ ਅਰਥ’

ਪਿਛੋਕੜ

Entertainment News Today Latest Updates18 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ ‘ਚ ਫੈਨ ‘ਤੇ ਲੁਟਾਇਆ ਪਿਆਰ, ਲੱਖਾਂ ਦੀ ਜੈਕਟ ਵੀ ਕੀਤੀ ਗਿਫਟ, ਫੈਨਜ਼ ਬੋਲੇ- ‘ਡਾਊਨ ਟੂ ਅਰਥ’

Diljit Dosanjh Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਦੀ ਪੂਰੀ ਦੁਨੀਆ ਵਿੱਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੇ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਉਹ ਗਲੋਬਲ ਆਈਕਨ ਬਣ ਗਏ ਹਨ। ਇਸ ਦੇ ਨਾਲ ਨਾਲ ਦਿਲਜੀਤ ਕਿਸੇ ਨਾ ਕਿਸੇ ਵਜ੍ਹਾ ਕਰਕੇ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। 

ਹਾਲ ਹੀ ‘ਚ ਦਿਲਜੀਤ ਦਾ ਆਸਟਰੇਲੀਆ ਦੇ ਮੇਲਬੋਰਨ ਵਿਖੇ ਸ਼ੋਅ ਹਾਊਸਫੁੱਲ ਰਿਹਾ ਸੀ। ਦਿਲਜੀਤ ਦੇ ਕੰਸਰਟ ਲਈ ਸਾਰੀਆਂ ਟਿਕਟਾਂ ਵਿਕੀਆਂ, ਇਹ ਰਿਕਾਰਡ ਬਣਾਉਣ ਵਾਲੇ ਦਿਲਜੀਤ ਪਹਿਲੇ ਭਾਰਤੀ ਤੇ ਪੰਜਾਬੀ ਕਲਾਕਾਰ ਬਣੇ। ਹੁਣ ਦਿਲਜੀਤ ਦੇ ਨਿਊ ਜ਼ੀਲੈਂਡ ਸ਼ੋਅ ਤੋਂ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਨੂੰ ਸਟੇਜ ‘ਤੇ ਪਰਫਾਰਮ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੇ ਕੋਲ ਇੱਕ ਫੈਨ ਪਹੁੰਚਿਆ ਤਾਂ ਦਿਲਜੀਤ ਨੇ ਬੜੇ ਪਿਆਰ ਤੇ ਰਿਸਪੈਕਟ ਦੇ ਨਾਲ ਉਸ ਨੂੰ ਟ੍ਰੀਟ ਕੀਤਾ ਅਤੇ ਇਹੀ ਨਹੀਂ ਦੋਸਾਂਝਵਾਲਾ ਆਪਣੇ ਫੈਨ ‘ਤੇ ਰੱਜ ਕੇ ਪਿਆਰ ਲੁਟਾਉਂਦਾ ਹੋਇਆ ਨਜ਼ਰ ਆਇਆ। ਇਸ ਦੌਰਾਨ ਦਿਲਜੀਤ ਨੇ ਆਪਣੀ ਲੱਖਾਂ ਦੀ ਕੀਮਤ ਦੀ ਬਰਾਂਡਿਡ ਜੈਕੇਟ ਵੀ ਉਸ ਫੈਨ ਨੂੰ ਗਿਫਟ ਕਰ ਦਿੱਤੀ। ਦਿਲਜੀਤ ਦਾ ਇਹ ਡਾਊਨ ਟੂ ਅਰਥ ਸੁਭਾਅ ਫੈਨਜ਼ ਦਾ ਖੂਬ ਦਿਲ ਜਿੱਤ ਰਿਹਾ ਹੈ। ਦੇਖੋ ਇਹ ਵੀਡੀਓ:

ਇਸ ਦੇ ਨਾਲ ਨਾਲ ਦਿਲਜੀਤ ਨੇ ਖੁਦ ਵੀ ਆਪਣੇ ਨਿਊ ਜ਼ੀਲੈਂਡ ਸ਼ੋਅ ਦੀਆਂ ਕੁੱਝ ਝਲਕੀਆਂ ਸੋਸ਼ਲ ਮੀਡੀਆ ;ਤੇ ਸ਼ੇਅਰ ਕਤਿੀਆਂ ਹਨ। ਜਿਸ ਵਿੱਚ ਉਹ ਆਪਣੇ ਫੈਨ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਫੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਿਆਰ ਮਿਲ ਰਿਹਾ ਹੈ।

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ਨੂੰ ਲੈਕੇ ਸੁਰਖੀਆਂ ‘ਚ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਐਲਬਮ ‘ਗੋਸਟ’ ਹਾਲ ਹੀ ‘ਚ ਰਿਲੀਜ਼ ਹੋਈ ਹੈ। ਇਸ ਦੇ ਨਾਲ; ਨਾਲ ਦਿਲਜੀਤ ਜਲਦ ਹੀ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਫਿਲਮ ‘ਰੰਨਾਂ ‘ਚ ਧੰਨਾਂ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। 

Source link

credite