news-live-updates-get-punjabi-cinema-gossips-films-celebrities-pollywood-social-media-latest-news-2-october-2023 | Entertainment News LIVE: ਸ਼ਾਹਰੁਖ ਖਾਨ ਦੀ ‘ਜਵਾਨ’ ਦੀ ਕਮਾਈ 600 ਕਰੋੜ ਤੋਂ ਪਾਰ, ਆਸਿਮ-ਹਿਮਾਂਸ਼ੀ ਫਿਰ ਇਕੱਠੇ ਆਏ ਨਜ਼ਰ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live: ਰੈਪਰ ਬਾਦਸ਼ਾਹ ਨੇ ਦਿਖਾਈ ਦਰਿਆਦਿਲੀ, ਲਾਈਵ ਸ਼ੋਅ ‘ਚ ਫੈਨ ਨੂੰ ਗਿਫਟ ਕੀਤੇ ਡੇਢ ਲੱਖ ਦੇ ਜੁੱਤੇ, ਵੀਡੀਓ ਵਾਇਰਲ

Badshah Gifted Shoes to Fan: ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਆਯੋਜਿਤ ਯੂਟਿਊਬ ਫੈਨਫੈਸਟ ਵਿੱਚ ਹਿੱਸਾ ਲਿਆ। ਜਿਸ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਰੈਪਰ ਆਪਣੀ 15 ਸਾਲ ਦੀ ਫੈਨ ਨੂੰ ਤੋਹਫਾ ਦੇ ਰਹੇ ਹਨ। ਦਰਅਸਲ, ਬਾਦਸ਼ਾਹ ਨੇ ਇਸ ਪਿਆਰੇ ਫੈਨ ਨੂੰ ਆਪਣੇ ਜੁੱਤੇ ਗਿਫਟ ਕੀਤੀ ਸੀ। ਜਿਸ ਦੀ ਕੀਮਤ 1.50 ਲੱਖ ਰੁਪਏ ਹੈ। 

Badshah: ਰੈਪਰ ਬਾਦਸ਼ਾਹ ਨੇ ਦਿਖਾਈ ਦਰਿਆਦਿਲੀ, ਲਾਈਵ ਸ਼ੋਅ ‘ਚ ਫੈਨ ਨੂੰ ਗਿਫਟ ਕੀਤੇ ਡੇਢ ਲੱਖ ਦੇ ਜੁੱਤੇ, ਵੀਡੀਓ ਵਾਇਰਲ

ਪਿਛੋਕੜ

Entertainment News Today Latest Updates 2 Octrober: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 

ਬਾਕਸ ਆਫਿਸ ‘ਤੇ ਫਿਰ ਗਰਜੇ ਕਿੰਗ ਖਾਨ, ਸ਼ਾਹਰੁਖ ਦੀ ‘ਜਵਾਨ’ ਦੀ ਕਮਾਈ 600 ਕਰੋੜ ਤੋਂ ਪਾਰ, ਜਾਣੋ ਵਰਲਡ ਵਾਈਡ ਕਲੈਕਸ਼ਨ

Jawan Box Office Collection Day 25: ਸ਼ਾਹਰੁਖ ਖਾਨ ਦੀ ‘ਜਵਾਨ’ ਬਾਕਸ ਆਫਿਸ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਿਨੇਮਾਘਰਾਂ ਵਿੱਚ ਬਹੁਤ ਸਾਰੀਆਂ ਨਵੀਆਂ ਫਿਲਮਾਂ ਰਿਲੀਜ਼ ਹੋਣ ਦੇ ਬਾਵਜੂਦ, ਐਟਲੀ ਦੀ ਫਿਲਮ ਦਾ ਕ੍ਰੇਜ਼ ਖਤਮ ਨਹੀਂ ਹੋ ਰਿਹਾ ਹੈ ਅਤੇ ਇਸ ਦੀ ਰਿਲੀਜ਼ ਦੇ 25 ਦਿਨ ਬਾਅਦ ਵੀ, ਦਰਸ਼ਕਾਂ ਦੀ ਭਾਰੀ ਭੀੜ ਇਸ ਨੂੰ ਸਿਨੇਮਾਘਰਾਂ ਵਿੱਚ ਵੇਖਣ ਲਈ ਜੁੜ ਰਹੀ ਹੈ। ਇਸ ਦੇ ਨਾਲ ਹੀ ਇਹ ਫਿਲਮ ਕਈ ਨਵੇਂ ਰਿਕਾਰਡ ਵੀ ਆਪਣੇ ਨਾਂ ਕਰ ਰਹੀ ਹੈ। ਆਪਣੀ ਰਿਲੀਜ਼ ਦੇ 25ਵੇਂ ਦਿਨ ਵੀ ਫਿਲਮ ਨੇ ਇੱਕ ਹੋਰ ਮੀਲ ਪੱਥਰ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਆਓ ਜਾਣਦੇ ਹਾਂ ਸ਼ਾਹਰੁਖ ਖਾਨ ਦੀ ਫਿਲਮ ਨੇ ਆਪਣੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਸ਼ਨੀਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ  ?

‘ਜਵਾਨ’ ਨੇ 25ਵੇਂ ਦਿਨ ਕਿੰਨੇ ਕਰੋੜ ਕਮਾਏ?
ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦੀ ਕਮਾਈ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਹ ਫਿਲਮ ਆਪਣੇ ਚੌਥੇ ਹਫਤੇ ਵੀ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ। ਸ਼ਾਹਰੁਖ ਖਾਨ ਦੀ ਇਸ ਫਿਲਮ ਨੇ ਰਿਲੀਜ਼ ਦੇ ਚੌਥੇ ਸ਼ਨੀਵਾਰ ਯਾਨੀ 24ਵੇਂ ਦਿਨ 68.32 ਫੀਸਦੀ ਦੀ ਛਾਲ ਨਾਲ 8.5 ਕਰੋੜ ਦੀ ਕਮਾਈ ਕੀਤੀ ਸੀ। ਹੁਣ ਫਿਲਮ ਦੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਸ਼ਨੀਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।

ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, ‘ਜਵਾਨ’ ਨੇ ਆਪਣੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਐਤਵਾਰ ਨੂੰ 9.50 ਕਰੋੜ ਰੁਪਏ ਕਮਾਏ ਹਨ ।

ਇਸ ਨਾਲ ਫਿਲਮ ਦੀ ਕੁੱਲ 25 ਦਿਨਾਂ ਦੀ ਕਮਾਈ ਹੁਣ 604.95 ਕਰੋੜ ਰੁਪਏ ਹੋ ਗਈ ਹੈ।

ਸ਼ਾਹਰੁਖ ਦੀ ‘ਜਵਾਨ’ ਦੀ ਕਮਾਈ 600 ਕਰੋੜ ਤੋਂ ਪਾਰ
ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੇ ਆਖਿਰਕਾਰ 25ਵੇਂ ਦਿਨ 600 ਕਰੋੜ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਇਹ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ‘ਜਵਾਨ’ ਨੇ ਸਭ ਤੋਂ ਪਹਿਲਾਂ ਗਦਰ 2 ਦੇ ਕਲੈਕਸ਼ਨ ਦਾ ਰਿਕਾਰਡ ਤੋੜਿਆ ਸੀ ਅਤੇ ਇਸ ਤੋਂ ਬਾਅਦ ਫਿਲਮ ਨੇ ‘ਪਠਾਨ 2’ ਦੇ ਲਾਈਫਟਾਈਮ ਕਲੈਕਸ਼ਨ ਨੂੰ ਵੀ ਮਾਤ ਦਿੱਤੀ ਸੀ। ਫਿਲਹਾਲ ਇਹ ਦੇਖਣਾ ਹੋਵੇਗਾ ਕਿ ‘ਜਵਾਨ’ ਬਾਕਸ ਆਫਿਸ ‘ਤੇ ਕਿੰਨੀ ਕਮਾਈ ਕਰਦੀ ਹੈ। 

Source link

credite