news-live-updates-get-punjabi-cinema-gossips-films-celebrities-pollywood-social-media-latest-news-20-october-2023 | Entertainment News LIVE: ਸਲਮਾਨ ਖਾਨ ਨੇ ਅਰਿਜੀਤ ਸਿੰਘ ਨਾਲ ਗਾਣੇ ਦਾ ਕੀਤਾ ਐਲਾਨ, ਸਾਊਥ ਸਟਾਰ ਨੇ ਸ਼ਾਹਰੁਖ ਖਾਨ ਨੂੰ ਦਿੱਤੀ ਟੱਕਰ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live: ਸੰਨੀ ਦਿਓਲ ਨੇ ਜਨਮਦਿਨ ‘ਤੇ ਕੱਟਿਆ 525 ਕਰੋੜ ਦਾ ਕੇਕ, ਬੌਬੀ ਦਿਓਲ ਨੇ ਪੋਸਟ ‘ਤੇ ਕੀਤਾ ਕਮੈਂਟ, ਦੇਖੋ ਵੀਡੀਓ

Sunny Deol celebrates birthday: ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਬੀਤੇ ਦਿਨ ਯਾਨਿ 19 ਅਕਤੂਬਰ ਨੂੰ ਆਪਣਾ 66ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ ‘ਤੇ ਫਿਲਮ ਸਟਾਰ ਨੇ ਆਪਣੇ ਪੁੱਤਰਾਂ ਰਾਜਵੀਰ ਅਤੇ ਕਰਨ ਦਿਓਲ ਦੇ ਨਾਲ ਮੀਡੀਆ ਅਤੇ ਪ੍ਰਸ਼ੰਸਕਾਂ ਨਾਲ ਆਪਣਾ ਜਨਮਦਿਨ ਮਨਾਇਆ। ਸੁਪਰਸਟਾਰ ਸੰਨੀ ਦਿਓਲ ਨੇ ਇਸ ਦੌਰਾਨ 525 ਨੰਬਰ ਦਾ ਵਿਸ਼ਾਲ ਕੇਕ ਕੱਟਿਆ। ਅਦਾਕਾਰ ਨੇ ਗਦਰ 2 ਦਾ ਜਸ਼ਨ ਮਨਾਉਂਦੇ ਹੋਏ ਇੱਕ ਵਿਸ਼ੇਸ਼ ਚਾਕਲੇਟ ਕੇਕ ਵੀ ਕੱਟਿਆ। ਜਿਸ ‘ਤੇ ਉਨ੍ਹਾਂ ਦੀ ਫਿਲਮ ਦਾ ਪੋਸਟਰ ਬਣਾਇਆ ਗਿਆ ਸੀ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਜਿਸ ਦੀ ਝਲਕ ਤੁਸੀਂ ਇੱਥੇ ਦੇਖ ਸਕਦੇ ਹੋ। ਇੱਥੇ ਤਸਵੀਰਾਂ ਵੇਖੋ: 

Sunny Deol: ਸੰਨੀ ਦਿਓਲ ਨੇ ਜਨਮਦਿਨ ‘ਤੇ ਕੱਟਿਆ 525 ਕਰੋੜ ਦਾ ਕੇਕ, ਬੌਬੀ ਦਿਓਲ ਨੇ ਪੋਸਟ ‘ਤੇ ਕੀਤਾ ਕਮੈਂਟ, ਦੇਖੋ ਵੀਡੀਓ

Entertainment News Live: ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਹੋ ਗਏ ਹਨ ਅਲੱਗ? ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਰਾਜ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Raj Kundra Post: ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਰਾਜ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਫਿਲਮ UT 69 ਦਾ ਐਲਾਨ ਕੀਤਾ ਹੈ। ਰਾਜ ਇਸ ਫਿਲਮ ਨਾਲ ਐਕਟਿੰਗ ਦੀ ਦੁਨੀਆ ‘ਚ ਐਂਟਰੀ ਕਰਨ ਜਾ ਰਹੇ ਹਨ। ਫਿਲਮ ਦੇ ਪ੍ਰਮੋਸ਼ਨ ਦੌਰਾਨ ਰਾਜ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਰਾਜ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਪੋਸਟ ‘ਚ ਕਿਸੇ ਦਾ ਜ਼ਿਕਰ ਨਹੀਂ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਚਿੰਤਤ ਹੋ ਗਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਿਲਪਾ ਅਤੇ ਰਾਜ ਵੱਖ ਹੋ ਰਹੇ ਹਨ।   

Shilpa Shetty: ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਹੋ ਗਏ ਹਨ ਅਲੱਗ? ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਰਾਜ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

Entertainment News Live Today: ਪਹਿਲੀ ਵਾਰ ਇਸ ਹਿੰਦੀ ਫਿਲਮ ‘ਚ ਹੋਇਆ ਸੀ ਕਿਸਿੰਗ ਸੀਨ, ਪੁਰਾਣੇ ਜ਼ਮਾਨੇ ‘ਚ ਇਸ ਸੀਨ ਨੇ ਬਟੋਰੀਆਂ ਸੀ ਖੂਬ ਸੁਰਖੀਆਂ

First Liplock In Hindi Film: ਅੱਜ ਦੇ ਦੌਰ ਵਿੱਚ, ਹਿੰਦੀ ਫਿਲਮਾਂ ਵਿੱਚ ਇੰਟੀਮੇਟ ਸੀਨ ਅਤੇ ਖਾਸ ਕਰਕੇ ਲਿਪਲੌਕ ਸੀਨ ਹੋਣਾ ਆਮ ਗੱਲ ਹੋ ਗਈ ਹੈ। ਸਗੋਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੁਣ ਕਿਸਿੰਗ ਸੀਨ ਦੇ ਬਿਨਾਂ ਕੋਈ ਵੀ ਫਿਲਮ ਪੂਰੀ ਹੁੰਦੀ ਹੀ ਨਹੀਂ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਫਿਲਮ ਇੰਡਸਟਰੀ ਵਿੱਚ ਕਿਸਿੰਗ ਸੀਨ ਜਾਂ ਲਿਪਲਾਕ ਦਾ ਰੁਝਾਨ ਕਦੋਂ ਸ਼ੁਰੂ ਹੋਇਆ? ਕੀ ਤੁਹਾਨੂੰ ਪਹਿਲੀ ਹਿੰਦੀ ਫਿਲਮ ਦਾ ਨਾਮ ਪਤਾ ਹੈ ਜਿਸ ਵਿੱਚ ਲਿਪਲਾਕ ਹੋਇਆ ਸੀ? ਆਓ ਤੁਹਾਨੂੰ ਦੱਸਦੇ ਹਾਂ ਉਸ ਫਿਲਮ ਬਾਰੇ।    

Hindi Movies: ਪਹਿਲੀ ਵਾਰ ਇਸ ਹਿੰਦੀ ਫਿਲਮ ‘ਚ ਹੋਇਆ ਸੀ ਕਿਸਿੰਗ ਸੀਨ, ਪੁਰਾਣੇ ਜ਼ਮਾਨੇ ‘ਚ ਇਸ ਸੀਨ ਨੇ ਬਟੋਰੀਆਂ ਸੀ ਖੂਬ ਸੁਰਖੀਆਂ

Entertainment News Live: ਬਿੱਗ ਬੌਸ ਦੇ ਘਰ ‘ਚ ਅੰਕਿਤਾ ਲੋਖੰਡੇ ਦੀ ਫਿਰ ਹੋਈ ਪਤੀ ਵਿੱਕੀ ਜੈਨ ਨਾਲ ਅਨਬਣ, ਅੰਕਿਤਾ ਨੇ ਪਤੀ ਨੂੰ ਦਿੱਤੀ ਚੇਤਾਵਨੀ

Bigg Boss 17 Episode Day 4: ਬਿੱਗ ਬੌਸ ਸੀਜ਼ਨ 17 ਵਿੱਚ ਹਰ ਰੋਜ਼ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਬਿੱਗ ਬੌਸ ਦੇ ਘਰ ‘ਚ ਪ੍ਰਤੀਯੋਗੀਆਂ ਦਾ ਅੱਜ ਚੌਥਾ ਦਿਨ ਹੈ, ਅਜਿਹੇ ‘ਚ ਹੌਲੀ-ਹੌਲੀ ਹਰ ਕਿਸੇ ਦਾ ਅਸਲੀ ਚਿਹਰਾ ਬੇਨਕਾਬ ਹੋ ਰਿਹਾ ਹੈ। ਕਈ ਪ੍ਰਤੀਯੋਗੀਆਂ ਨੂੰ ਲੈ ਕੇ ਪ੍ਰਸ਼ੰਸਕ ਵੀ ਆਪਣੀ ਰਾਏ ਦੇ ਰਹੇ ਹਨ। ਕੁਝ ਲੋਕਾਂ ਨੂੰ ਮੰਨਾਰਾ ਦੇ ਮਜ਼ਾਕ ਪਸੰਦ ਆ ਰਹੇ ਹਨ, ਜਦੋਂ ਕਿ ਕੁਝ ਲੋਕ ਅਭਿਸ਼ੇਕ ਅਤੇ ਈਸ਼ਾ ਦੇ ਵਿਚਕਾਰ ਪਿਆਰ ਅਤੇ ਝਗੜੇ ਨੂੰ ਪਸੰਦ ਕਰ ਰਹੇ ਹਨ। ਚੌਥੇ ਦਿਨ ਹੀ ਬਿੱਗ ਬੌਸ ਦਾ ਘਰ ਜੰਗ ਦਾ ਅਖਾੜਾ ਬਣ ਗਿਆ ਹੈ। ਆਓ ਜਾਣਦੇ ਹਾਂ ਸ਼ੋਅ ਨਾਲ ਜੁੜੇ ਤਾਜ਼ਾ ਅਪਡੇਟਸ ਬਾਰੇ… 

Bigg Boss 17: ਬਿੱਗ ਬੌਸ ਦੇ ਘਰ ‘ਚ ਅੰਕਿਤਾ ਲੋਖੰਡੇ ਦੀ ਫਿਰ ਹੋਈ ਪਤੀ ਵਿੱਕੀ ਜੈਨ ਨਾਲ ਅਨਬਣ, ਅੰਕਿਤਾ ਨੇ ਪਤੀ ਨੂੰ ਦਿੱਤੀ ਚੇਤਾਵਨੀ

Entertainment News Live Today: ਸਾਊਥ ਸਟਾਰ ਥਲਪਤੀ ਵਿਜੇ ਦੀ ਬਾਕਸ ਆਫਿਸ ‘ਤੇ ਚੱਲੀ ਹਨੇਰੀ, ‘ਲੀਓ’ ਨੇ ਪਹਿਲੇ ਦਿਨ ਕੀਤੀ ਜ਼ਬਰਦਸਤ ਕਮਾਈ, ਸ਼ਾਹਰੁਖ ਨੂੰ ਦਿੱਤੀ ਟੱਕਰ

Leo Box Office Collection Day 1: ਥਲਪਤੀ ਵਿਜੇ ਦੀ ਫਿਲਮ ‘ਲੀਓ’ 19 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਹ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਵਿਜੇ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਪਹਿਲੇ ਦਿਨ ਹੀ ਢੇਰ ਸਾਰਾ ਪਿਆਰ ਦਿੱਤਾ ਹੈ। ਫਿਲਮ ਨੇ ਬੰਪਰ ਕਮਾਈ ਕੀਤੀ ਹੈ। ‘ਲਿਓ’ ਇਸ ਸਾਲ ਹੁਣ ਤੱਕ ਓਪਨਿੰਗ ਡੇ ‘ਤੇ ਸਾਊਥ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ‘ਲੀਓ’ ਨੇ ਵੀ ਦੁਨੀਆ ਭਰ ਵਿੱਚ ਸ਼ਾਨਦਾਰ ਕਲੈਕਸ਼ਨ ਕੀਤੇ ਹਨ। ਪਹਿਲੇ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਆਓ ਤੁਹਾਨੂੰ ਲੀਓ ਦੇ ਪਹਿਲੇ ਦਿਨ ਦੀ ਕਲੈਕਸ਼ਨ ਬਾਰੇ ਦੱਸਦੇ ਹਾਂ।    

Leo: ਸਾਊਥ ਸਟਾਰ ਥਲਪਤੀ ਵਿਜੇ ਦੀ ਬਾਕਸ ਆਫਿਸ ‘ਤੇ ਚੱਲੀ ਹਨੇਰੀ, ‘ਲੀਓ’ ਨੇ ਪਹਿਲੇ ਦਿਨ ਕੀਤੀ ਜ਼ਬਰਦਸਤ ਕਮਾਈ, ਸ਼ਾਹਰੁਖ ਨੂੰ ਦਿੱਤੀ ਟੱਕਰ

Entertainment News Live: ਸਲਮਾਨ ਖਾਨ ਨੇ ਅਰਿਜੀਤ ਸਿੰਘ ਨਾਲ ਖਤਮ ਕੀਤਾ 9 ਸਾਲ ਪੁਰਾਣਾ ਝਗੜਾ, ਅਰਿਜੀਤ ਨਾਲ ਕੀਤਾ ਗਾਣੇ ਦਾ ਐਲਾਨ

Salman Khan Announces Song With Arijit Singh: ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ ਝਗੜੇ ਨੂੰ ਆਖਰਕਾਰ ਅਧਿਕਾਰਤ ਤੌਰ ‘ਤੇ ਖਤਮ ਕਰ ਦਿੱਤਾ ਹੈ। ਦੱਸ ਦਈਏ ਕਿ ਅੱਜ ਤੋਂ 9 ਸਾਲ ਪਹਿਲਾਂ ਸਲਮਾਨ ਤੇ ਅਰਿਜੀਤ ਸਿੰਘ ਦਾ ਵਿਵਾਦ ਸ਼ੁਰੂ ਹੋਇਆ ਸੀ। ਇੱਕ ਐਵਾਰਡ ਫੰਕਸ਼ਨ ਦੌਰਾਨ ਅਰਿਜੀਤ ਸਿੰਘ ਨੇ ਸਲਮਾਨ ਖਾਨ ਨਾਲ ਬਹਿਸ ਕੀਤੀ, ਜਿਸ ਤੋਂ ਬਾਅਦ ਐਕਟਰ ਨੂੰ ਇਨ੍ਹਾਂ ਬੁਰਾ ਲੱਗਿਆ ਕਿ ਉਨ੍ਹਾਂ ਨੇ ਅਰਿਜੀਤ ਨੂੰ ਆਪਣੀਆਂ ਫਿਲਮਾਂ ‘ਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਅਰਿਜੀਤ ਦਾ ਬਾਲੀਵੁੱਡ ਇੰਡਸਟਰੀ ਨੇ ਵੀ ਤਕਰੀਬਨ ਬਾਇਕਾਟ ਕਰ ਦਿੱਤਾ ਸੀ। ਪਰ ਹੁਣ ਸਲਮਾਨ ਖਾਨ ਨੇ ਖੁਦ 9 ਸਾਲਾਂ ਬਾਅਦ ਅਰਿਜੀਤ ਸਿੰਘ ਨਾਲ ਆਪਣੇ ਪਹਿਲੇ ਗਾਣੇ ਦਾ ਐਲਾਨ ਕੀਤਾ ਹੈ।

Salman Khan: ਸਲਮਾਨ ਖਾਨ ਨੇ ਅਰਿਜੀਤ ਸਿੰਘ ਨਾਲ ਖਤਮ ਕੀਤਾ 9 ਸਾਲ ਪੁਰਾਣਾ ਝਗੜਾ, ਅਰਿਜੀਤ ਨਾਲ ਕੀਤਾ ਗਾਣੇ ਦਾ ਐਲਾਨ

ਪਿਛੋਕੜ

Entertainment News Today Latest Updates 20 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 

ਸਲਮਾਨ ਖਾਨ ਨੇ ਅਰਿਜੀਤ ਸਿੰਘ ਨਾਲ ਖਤਮ ਕੀਤਾ 9 ਸਾਲ ਪੁਰਾਣਾ ਝਗੜਾ, ਅਰਿਜੀਤ ਨਾਲ ਕੀਤਾ ਗਾਣੇ ਦਾ ਐਲਾਨ

Salman Khan Announces Song With Arijit Singh: ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ ਝਗੜੇ ਨੂੰ ਆਖਰਕਾਰ ਅਧਿਕਾਰਤ ਤੌਰ ‘ਤੇ ਖਤਮ ਕਰ ਦਿੱਤਾ ਹੈ। ਦੱਸ ਦਈਏ ਕਿ ਅੱਜ ਤੋਂ 9 ਸਾਲ ਪਹਿਲਾਂ ਸਲਮਾਨ ਤੇ ਅਰਿਜੀਤ ਸਿੰਘ ਦਾ ਵਿਵਾਦ ਸ਼ੁਰੂ ਹੋਇਆ ਸੀ। ਇੱਕ ਐਵਾਰਡ ਫੰਕਸ਼ਨ ਦੌਰਾਨ ਅਰਿਜੀਤ ਸਿੰਘ ਨੇ ਸਲਮਾਨ ਖਾਨ ਨਾਲ ਬਹਿਸ ਕੀਤੀ, ਜਿਸ ਤੋਂ ਬਾਅਦ ਐਕਟਰ ਨੂੰ ਇਨ੍ਹਾਂ ਬੁਰਾ ਲੱਗਿਆ ਕਿ ਉਨ੍ਹਾਂ ਨੇ ਅਰਿਜੀਤ ਨੂੰ ਆਪਣੀਆਂ ਫਿਲਮਾਂ ‘ਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਅਰਿਜੀਤ ਦਾ ਬਾਲੀਵੁੱਡ ਇੰਡਸਟਰੀ ਨੇ ਵੀ ਤਕਰੀਬਨ ਬਾਇਕਾਟ ਕਰ ਦਿੱਤਾ ਸੀ। ਪਰ ਹੁਣ ਸਲਮਾਨ ਖਾਨ ਨੇ ਖੁਦ 9 ਸਾਲਾਂ ਬਾਅਦ ਅਰਿਜੀਤ ਸਿੰਘ ਨਾਲ ਆਪਣੇ ਪਹਿਲੇ ਗਾਣੇ ਦਾ ਐਲਾਨ ਕੀਤਾ ਹੈ।      

ਸਲਮਾਨ ਨੇ ਅਰਿਜੀਤ ਨਾਲ ਗੀਤ ਦਾ ਕੀਤਾ ਐਲਾਨ
ਸਲਮਾਨ ਨੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ‘ਟਾਈਗਰ 3’ ਦੇ ਪਹਿਲੇ ਗੀਤ ‘ਲੇਕੇ ਪ੍ਰਭੂ ਕਾ ਨਾਮ’ ਦਾ ਪੋਸਟਰ ਸ਼ੇਅਰ ਕੀਤਾ। ਪੋਸਟਰ ‘ਚ ਸਲਮਾਨ ਕੈਟਰੀਨਾ ਇਕੱਠੇ ਨਜ਼ਰ ਆ ਰਹੇ ਹਨ। ਪੋਸਟਰ ਦੇਖ ਇੰਝ ਲੱਗ ਰਿਹਾ ਹੈ ਕਿ ਇਹ ਇੱਕ ਡਾਂਸ ਨੰਬਰ ਹੋਣ ਵਾਲਾ ਹੈ। 

ਇਸ ਵਿੱਚ ਕੈਟਰੀਨਾ ਨੂੰ ਲਾਲ ਕ੍ਰੌਪ ਟਾਪ ਅਤੇ ਚਿੱਟੇ ਡੈਨੀਮ ਸ਼ਾਰਟਸ, ਵਿੱਚ ਦਿਖਾਇਆ ਗਿਆ ਹੈ। ਸਲਮਾਨ ਨੇ ਕਾਲੇ ਰੰਗ ਦੀ ਕਮੀਜ਼ ਅਤੇ ਸਨਗਲਾਸ ਪਹਿਨੇ ਹੋਏ ਹਨ। ਦੋਵਾਂ ਸਿਤਾਰਿਆਂ ਦੇ ਪਿੱਛੇ ਕੁਝ ਬੈਕਗਰਾਊਂਡ ਡਾਂਸਰ ਦੇਖੇ ਜਾ ਸਕਦੇ ਹਨ। ਸਲਮਾਨ ਨੇ ਕੈਪਸ਼ਨ ‘ਚ ਲਿਖਿਆ, ”ਪਹਿਲੇ ਗਾਣੇ ਦੀ ਪਹਲੀ ਝਲਕ (ਪਹਿਲੇ ਗੀਤ ਦੀ ਪਹਿਲੀ ਝਲਕ) #LekePrabhuKaNaam! ਓ ਹਾਂ, ਇਹ ਹੈ ਅਰਿਜੀਤ ਸਿੰਘ ਦਾ ਮੇਰੇ ਲਈ ਪਹਿਲਾ ਗਾਣਾ। ਗੀਤ 23 ਅਕਤੂਬਰ ਨੂੰ ਰਿਲੀਜ਼ ਹੋਵੇਗਾ।

ਜਿਵੇਂ ਕਿ ਸਲਮਾਨ ਦੁਆਰਾ ਘੋਸ਼ਣਾ ਕੀਤੀ ਗਈ ਹੈ, ਟਾਈਗਰ 3 ਦਾ ਪਹਿਲਾ ਟਰੈਕ ਟ੍ਰੇਲਰ ਤੋਂ ਇੱਕ ਹਫ਼ਤੇ ਬਾਅਦ, ਸੋਮਵਾਰ, 23 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਗਾਣਾ ਪ੍ਰੀਤਮ ਦੁਆਰਾ ਤਿਆਰ ਕੀਤਾ ਗਿਆ ਹੈ, ਅਮਿਤਾਭ ਭੱਟਾਚਾਰੀਆ ਦੁਆਰਾ ਲਿਖਿਆ ਗਿਆ ਹੈ, ਅਤੇ ਵੈਭਵੀ ਮਰਚੈਂਟ ਦੁਆਰਾ ਕੋਰੀਓਗ੍ਰਾਫ਼ ਕੀਤਾ ਗਿਆ ਹੈ।

ਸਲਮਾਨ ਅਤੇ ਅਰਿਜੀਤ ਦਾ ਫਾਲੋਆਉਟ
ਸਲਮਾਨ-ਅਰਿਜੀਤ ਦੀ ਕੋਲੈਬੋਰੇਸ਼ਨ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਹ ਸਲਮਾਨ ਦੀ ਪੋਸਟ ਦੇ ਕਮੈਂਟ ‘ਚ ਬਾਕਸ ਖੂਬ ਕਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, “ਆਖ਼ਰਕਾਰ! (ਫਾਇਰ ਇਮੋਜੀ) ਉਹ ਸਹਿਯੋਗ ਜਿਸ ਦੀ ਅਸੀਂ ਉਡੀਕ ਕਰ ਰਹੇ ਸੀ (ਤਾੜੀਆਂ ਵਾਲੀ ਇਮੋਜੀ)।” “ਸਲਮਾਨ ਖਾਨ x ਅਰਿਜੀਤ ਸਿੰਘ”, ਇਕ ਹੋਰ ਨੇ ਲਿਖਿਆ।

ਕਿਵੇਂ ਸ਼ੁਰੂ ਹੋਇਆ ਸੀ ਸਲਮਾਨ-ਅਰਿਜੀਤ ਦਾ ਝਗੜਾ
ਦੱਸ ਦਈਏ ਕਿ ਸਲਮਾਨ-ਅਰਿਜੀਤ ਦਾ ਝਗੜਾ 2014 ‘ਚ ਇੱਕ ਐਵਾਰਡ ‘ਚ ਸ਼ੁਰੂ ਹੋਇਆ ਸੀ, ਜਦੋਂ ਅਰਿਜੀਤ ਨੇ ਭਾਈਜਾਨ ਨਾਲ ਬਹਿਸ ਕੀਤੀ ਸੀ। ਇਸ ਤੋਂ ਬਾਅਦ ਸਲਮਾਨ ਖਾਨ ਨੇ ਅਰਿਜੀਤ ਨੂੰ ਆਪਣੇ ਸਾਰੇ ਪ੍ਰੋਜੈਕਟਾਂ ‘ਚੋਂ ਬਾਹਰ ਕਰ ਦਿੱਤਾ ਸੀ।

Source link

credite