news-live-updates-get-punjabi-cinema-gossips-films-celebrities-pollywood-social-media-latest-news-24-november-2023 | Entertainment News LIVE: ਪਰਮੀਸ਼ ਵਰਮਾ ਦੇ ਭਰਾ Sukhan ਦੀ ਲਵ ਲਾਈਫ ਦਾ ਖੁਲਾਸਾ, ਮਿਸ਼ੇਲ ਮਾਰਸ਼ ‘ਤੇ ਭੜਕੀ ਉਰਵਸ਼ੀ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Update: Babbu Maan: ਬੱਬੂ ਮਾਨ ਦਾ ਨਵਾਂ ਗੀਤ Jattiye ਰਿਲੀਜ਼, ਸੁਣਦੇ ਹੀ ਫੈਨਜ਼ ਬੋਲੇ- ‘ਅੱਤ ਕਰਾਤੀ ਮਾਨ ਸਾਬ੍ਹ’

Babbu Maan New song Jattiye Out: ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਕਲਾਕਾਰ 3 ਦਹਾਕਿਆਂ ਤੋਂ ਸੰਗੀਤ ਜਗਤ ‘ਤੇ ਰਾਜ ਕਰਦਾ ਆ ਰਿਹਾ ਹੈ। ਉਨ੍ਹਾਂ ਆਪਣੇ ਕਰੀਅਰ ‘ਚ  ਬੇਸ਼ੁਮਾਰ ਸੁਪਰਹਿੱਟ ਗਾਣਿਆਂ ਤੇ ਐਲਬਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਹ ਹਾਲੇ ਤੱਕ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਇਸ ਵਿਚਾਲੇ ਕਲਾਕਾਰ ਇੱਕ ਤੋਂ ਬਾਅਦ ਇੱਕ ਆਪਣੇ ਕਈ ਪੰਜਾਬੀ ਗੀਤ ਰਿਲੀਜ਼ ਕਰ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦਾ ਨਵਾਂ ਗੀਤ ਜੱਟੀਏ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਇਸ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

Read More: Babbu Maan: ਬੱਬੂ ਮਾਨ ਦਾ ਨਵਾਂ ਗੀਤ Jattiye ਰਿਲੀਜ਼, ਸੁਣਦੇ ਹੀ ਫੈਨਜ਼ ਬੋਲੇ- ‘ਅੱਤ ਕਰਾਤੀ ਮਾਨ ਸਾਬ੍ਹ’

Entertainment News Live: Parmish Verma: ਪਰਮੀਸ਼ ਵਰਮਾ ਦੇ ਭਰਾ Sukhan ਦੀ ਲਵ ਲਾਈਫ ਦਾ ਖੁਲਾਸਾ, ਗਰਲਫ੍ਰੈਂਡ ਨਾਲ ਸਾਂਝੀ ਕੀਤੀ ਰੋਮਾਂਟਿਕ ਝਲਕ

Sukhan Verma love life: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹੈ। ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਰਹਿੰਦਾ ਹੈ। ਪਰ ਇਸ ਵਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸੁਖਨ ਦੀ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਗਰਲਫ੍ਰੈਂਡ ਨਾਲ ਖਾਸ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਗਰਲਫ੍ਰੈਂਡ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ। 

Read More: Parmish Verma: ਪਰਮੀਸ਼ ਵਰਮਾ ਦੇ ਭਰਾ Sukhan ਦੀ ਲਵ ਲਾਈਫ ਦਾ ਖੁਲਾਸਾ, ਗਰਲਫ੍ਰੈਂਡ ਨਾਲ ਸਾਂਝੀ ਕੀਤੀ ਰੋਮਾਂਟਿਕ ਝਲਕ 

Entertainment News Live Update: Neeru Bajwa: ਨੀਰੂ ਬਾਜਵਾ-ਦਿਲਜੀਤ ਦੋਸਾਂਝ ਸਟਾਰਰ ‘ਜੱਟ ਐਂਡ ਜੁਲੀਅਟ 3’ ਦੀ ਸ਼ੂਟਿੰਗ ਖਤਮ, ਅਦਾਕਾਰਾ ਨੇ ਦਿਖਾਈ ਖੂਬਸੂਰਤ ਝਲ਼ਕ

Jatt and Juliet 3 Wrap up: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਨੀਰੂ ਨੇ ਹਾਲ ਹੀ ‘ਚ ਫਿਲਮ ‘ਸ਼ਾਇਰ’ ਦੀ ਸ਼ੂਟਿੰਗ ਤੋਂ ਬਾਅਦ ਦਿਲਜੀਤ ਦੋਸਾਂਝ ਨਾਲ ਫਿਲਮ ‘ਜੱਟ ਐਂਡ ਜੁਲੀਅਟ 3’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਫਿਲਮ ਵਿੱਚ ਜੈਸਮੀਨ ਬਾਜਵਾ ਵੀ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦਏਗੀ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਨੀਰੂ ਨੇ ਸੈੱਟ ਤੋਂ ਖਾਸ ਝਲਕ ਸਾਂਝੀ ਕੀਤੀ ਹੈ। ਜਿਸ ਨਾਲ ਅਦਾਕਾਰਾ ਵੱਲੋਂ ਇੱਕ ਖਾਸ ਪੋਸਟ ਵੀ ਸਾਂਝੀ ਕੀਤੀ ਗਈ ਹੈ। 

Read More: Neeru Bajwa: ਨੀਰੂ ਬਾਜਵਾ-ਦਿਲਜੀਤ ਦੋਸਾਂਝ ਸਟਾਰਰ ‘ਜੱਟ ਐਂਡ ਜੁਲੀਅਟ 3’ ਦੀ ਸ਼ੂਟਿੰਗ ਖਤਮ, ਅਦਾਕਾਰਾ ਨੇ ਦਿਖਾਈ ਖੂਬਸੂਰਤ ਝਲ਼ਕ

Entertainment News Live: Mitchell Marsh: ਮਿਸ਼ੇਲ ਮਾਰਸ਼ ਤੇ ਬੁਰੀ ਤਰ੍ਹਾਂ ਭੜਕੀ ਉਰਵਸ਼ੀ ਰੌਤੇਲਾ, ਟਰਾਫੀ ‘ਤੇ ਪੈਰ ਰੱਖਣ ਨੂੰ ਲੈ ਬੋਲੀ- ਕੁਝ ਤਾਂ ਸਨਮਾਨ ਦਿਖਾਓ…

Mitchell Marsh Pics With World Cup Trophy: ਆਈਸੀਸੀ ਵਿਸ਼ਵ ਕੱਪ 2023 ਵਿੱਚ ਆਸਟਰੇਲੀਆ ਇਸ ਵਾਰ ਭਾਰਤ ਨੂੰ ਹਰਾ ਕੇ ਛੇਵੀਂ ਵਾਰ ਜੇਤੂ ਬਣਿਆ।  ਪਰ ਟੀਮ ਦੇ ਸਾਥੀ ਮਿਸ਼ੇਲ ਮਾਰਸ਼ ਦੀ ਇੱਕ ਹਰਕਤ ਨੇ ਇਸ ਜਿੱਤ ਨੂੰ ਵਿਗਾੜ ਦਿੱਤਾ। ਦਰਅਸਲ, ਮੈਚ ਜਿੱਤਣ ਤੋਂ ਬਾਅਦ ਉਸ ਦੀ ਇਕ ਤਸਵੀਰ ਸਾਹਮਣੇ ਆਈ ਸੀ। ਜਿਸ ‘ਚ ਉਹ ਟਰਾਫੀ ‘ਤੇ ਪੈਰ ਰੱਖੇ ਹੋਏ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਲੈ ਕੇ ਮਾਰਸ਼ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ। ਹੁਣ ਇਸ ਲਿਸਟ ‘ਚ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਵੀ ਜੁੜ ਗਿਆ ਹੈ। ਜਿਸਨੇ ਮਾਰਸ਼ ਨੂੰ ਅਜਿਹੀ ਫੋਟੋ ਪੋਸਟ ਕਰਨ ‘ਤੇ ਲਤਾੜ ਲਗਾਈ ਹੈ…

Read More: Mitchell Marsh: ਮਿਸ਼ੇਲ ਮਾਰਸ਼ ਤੇ ਬੁਰੀ ਤਰ੍ਹਾਂ ਭੜਕੀ ਉਰਵਸ਼ੀ ਰੌਤੇਲਾ, ਟਰਾਫੀ ‘ਤੇ ਪੈਰ ਰੱਖਣ ਨੂੰ ਲੈ ਬੋਲੀ- ਕੁਝ ਤਾਂ ਸਨਮਾਨ ਦਿਖਾਓ…

ਪਿਛੋਕੜ

Entertainment News Live Today: ਆਈਸੀਸੀ ਵਿਸ਼ਵ ਕੱਪ 2023 ਵਿੱਚ ਆਸਟਰੇਲੀਆ ਇਸ ਵਾਰ ਭਾਰਤ ਨੂੰ ਹਰਾ ਕੇ ਛੇਵੀਂ ਵਾਰ ਜੇਤੂ ਬਣਿਆ। ਪਰ ਟੀਮ ਦੇ ਸਾਥੀ ਮਿਸ਼ੇਲ ਮਾਰਸ਼ ਦੀ ਇੱਕ ਹਰਕਤ ਨੇ ਇਸ ਜਿੱਤ ਨੂੰ ਵਿਗਾੜ ਦਿੱਤਾ। ਦਰਅਸਲ, ਮੈਚ ਜਿੱਤਣ ਤੋਂ ਬਾਅਦ ਉਸ ਦੀ ਇਕ ਤਸਵੀਰ ਸਾਹਮਣੇ ਆਈ ਸੀ। ਜਿਸ ‘ਚ ਉਹ ਟਰਾਫੀ ‘ਤੇ ਪੈਰ ਰੱਖੇ ਹੋਏ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਲੈ ਕੇ ਮਾਰਸ਼ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ। ਹੁਣ ਇਸ ਲਿਸਟ ‘ਚ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਵੀ ਜੁੜ ਗਿਆ ਹੈ। ਜਿਸਨੇ ਮਾਰਸ਼ ਨੂੰ ਅਜਿਹੀ ਫੋਟੋ ਪੋਸਟ ਕਰਨ ‘ਤੇ ਲਤਾੜ ਲਗਾਈ ਹੈ…

ਉਰਵਸ਼ੀ ਰੌਤੇਲਾ ਨੇ ਮਿਸ਼ੇਲ ਮਾਰਸ਼ ਨੂੰ ਲਗਾਈ ਲਤਾੜ

ਦਰਅਸਲ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਵਿਸ਼ਵ ਕੱਪ ਟਰਾਫੀ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਇਸ ਫੋਟੋ ਦੇ ਨਾਲ, ਅਭਿਨੇਤਰੀ ਨੇ ਕੋਲਾਜ ਵਿੱਚ ਮਾਰਸ਼ ਦੀ ਫੋਟੋ ਵੀ ਲਗਾਈ ਜਿਸ ਵਿੱਚ ਉਹ ਟਰਾਫੀ ‘ਤੇ ਆਪਣੇ ਪੈਰ ਰੱਖੇ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਰਵਸ਼ੀ ਨੇ ਕੈਪਸ਼ਨ ‘ਚ ਲਿਖਿਆ, ‘ਭਰਾ, #WorldCuptrophy ਦੇ ਪ੍ਰਤੀ ਕੁਝ ਸਨਮਾਨ ਦਿਖਾਓ… ਸਿਰਫ ਕੂਲ ਦਿਖਣ ਲਈ ਇਸ ‘ਤੇ ਆਪਣੇ ਪੈਰ ਰੱਖੇ ਹਨ..’ ਹੁਣ ਪ੍ਰਸ਼ੰਸਕ ਉਰਵਸ਼ੀ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਮਿਸ਼ੇਲ ਨੂੰ ਝਿੜਕਣ ਲਈ ਅਭਿਨੇਤਰੀ ਦੀ ਵੀ ਤਾਰੀਫ ਕੀਤੀ।

 

ਉਰਵਸ਼ੀ ਨੇ ਇਸ ਫਿਲਮ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ 

ਉਰਵਸ਼ੀ ਰੌਤੇਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦਮਦਾਰ ਅਭਿਨੇਤਾ ਸੰਨੀ ਦਿਓਲ ਨਾਲ ਕੀਤੀ ਸੀ। ਅਦਾਕਾਰਾ ਪਹਿਲੀ ਵਾਰ ਸੰਨੀ ਨਾਲ ਫਿਲਮ ‘ਸਿੰਘ ਸਾਬ ਦਿ ਗ੍ਰੇਟ’ ‘ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਉਹ ਆਖਰੀ ਵਾਰ ਮੈਗਾਸਟਾਰ ਚਿਰੰਜੀਵੀ ਦੀ ਤਾਮਿਲ ਫਿਲਮ ‘ਵਾਲਟਰ ਵੀਰਿਆ’ ‘ਚ ਆਈਟਮ ਨੰਬਰ ਕਰਦੀ ਨਜ਼ਰ ਆਈ ਸੀ। ਹੁਣ ਅਦਾਕਾਰਾ ਜਲਦ ਹੀ ‘ਦਿਲ ਹੈ ਗ੍ਰੇ’ ਅਤੇ ‘ਬਲੈਕ ਰੋਜ਼’ ‘ਚ ਨਜ਼ਰ ਆਵੇਗੀ।

 

Source link

credite