news-live-updates-get-punjabi-cinema-gossips-films-celebrities-pollywood-social-media-latest-news-26-november-2023 | Entertainment News LIVE: ਗਿੱਪੀ ਗਰੇਵਾਲ ਦੇ ਘਰ ਤੇ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਫਾਇਰਿੰਗ, ਰਣਦੀਪ ਹੁੱਡਾ ਇਸ ਦਿਨ ਕਰਵਾਉਣਗੇ ਵਿਆਹ ਸਣੇ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live: Gippy Grewal: ‘ਸਲਮਾਨ ਨੂੰ ਬਹੁਤ ‘Bhai Bhai’ ਕਰਦਾ ਤੂੰ’, ਲਾਰੈਂਸ ਬਿਸ਼ਨੋਈ ਨੇ ਦਬੰਗ ਖਾਨ ਦੇ ਨਾਂਅ ਤੇ ਗਿੱਪੀ ਗਰੇਵਾਲ ਨੂੰ ਦਿੱਤੀ ਧਮਕੀ

Firing at Gippy Grewal canada house: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੁੰਦੀਆਂ ਹਨ। ਉਨ੍ਹਾਂ ਦੀਆਂ ਪੰਜਾਬੀ ਫਿਲਮਾਂ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਗਾਇਕੀ ਅਤੇ ਅਦਾਕਾਰੀ ਵਿੱਚ ਵੀ ਹੱਥ ਅਜਮਾਇਆ। ਖਾਸ ਗੱਲ਼ ਇਹ ਹੈ ਕਿ ਉਨ੍ਹਾਂ ਦਾ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਖਾਸ ਰਿਸ਼ਤਾ ਵੀ ਬਣ ਚੁੱਕਿਆ ਹੈ। ਪਰ ਸ਼ਾਇਦ ਕਲਾਕਾਰ ਲਈ ਉਨ੍ਹਾਂ ਦਾ ਬਾਲੀਵੁੱਡ ਸਿਤਾਰਿਆਂ ਨਾਲ ਬਣਾਈਆ ਜਾਣ ਵਾਲਾ ਇਹ ਰਿਸ਼ਤਾ ਉਨ੍ਹਾਂ ਨੂੰ ਮਹਿੰਗਾ ਪੈ ਰਿਹਾ ਹੈ। 

Read More: Gippy Grewal: ‘ਸਲਮਾਨ ਨੂੰ ਬਹੁਤ ‘Bhai Bhai’ ਕਰਦਾ ਤੂੰ’, ਲਾਰੈਂਸ ਬਿਸ਼ਨੋਈ ਨੇ ਦਬੰਗ ਖਾਨ ਦੇ ਨਾਂਅ ਤੇ ਗਿੱਪੀ ਗਰੇਵਾਲ ਨੂੰ ਦਿੱਤੀ ਧਮਕੀ

ਪਿਛੋਕੜ

Entertainment News Live Update: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੁੰਦੀਆਂ ਹਨ। ਉਨ੍ਹਾਂ ਦੀਆਂ ਪੰਜਾਬੀ ਫਿਲਮਾਂ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਗਾਇਕੀ ਅਤੇ ਅਦਾਕਾਰੀ ਵਿੱਚ ਵੀ ਹੱਥ ਅਜਮਾਇਆ। ਖਾਸ ਗੱਲ਼ ਇਹ ਹੈ ਕਿ ਉਨ੍ਹਾਂ ਦਾ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਖਾਸ ਰਿਸ਼ਤਾ ਵੀ ਬਣ ਚੁੱਕਿਆ ਹੈ। ਪਰ ਸ਼ਾਇਦ ਕਲਾਕਾਰ ਲਈ ਉਨ੍ਹਾਂ ਦਾ ਬਾਲੀਵੁੱਡ ਸਿਤਾਰਿਆਂ ਨਾਲ ਬਣਾਈਆ ਜਾਣ ਵਾਲਾ ਇਹ ਰਿਸ਼ਤਾ ਉਨ੍ਹਾਂ ਨੂੰ ਮਹਿੰਗਾ ਪੈ ਰਿਹਾ ਹੈ। 

ਦਰਅਸਲ, ਗਿੱਪੀ ਗਰੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਗਿੱਪੀ ਗਰੇਵਾਲ ਦੇ ਘਰ ਤਾਬੜਤੋੜ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੇ ਕੈਨੇਡਾ ਸਥਿਤ ਘਰ ‘ਤੇ ਫਾਈਰਿੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬੀ ਕਲਾਕਾਰ ਨੂੰ ਕੁਝ ਸਮਾਂ ਪਹਿਲਾਂ ਹੀ ਫਿਰੌਤੀ ਲਈ ਧਮਕੀ ਆਈ ਸੀ। ਇਸ ਵਿਚਾਲੇ ਲ਼ਾਰੈਸ ਬਿਸ਼ਨੋਈ ਗੁਰੱਪ ਨੇ ਕਥਿਤ ਤੌਰ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 

ਦੱਸ ਦੇਈਏ ਕਿ ਹਰ ਪਾਸੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਇਹ ਲਿਖਿਆ ਗਿਆ ਹੈ ਕਿ ਅੱਜ ਵੈਨਕੂਵਰ ਦੇ ਵਾਈਟ ਰੋਕ ਏਰੀਆ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ ਤੇ ਫਾਇਰਿੰਗ ਲਾਰੇਂਸ ਬਿਸ਼ਨੋਈ ਨੇ ਕਰਵਾਈ ਹੈ। ਸਲਮਾਨ ਖਾਨ ਨੂੰ ਬਹੁਤ ਭਾਈ-ਭਾਈ ਕਰਦਾ ਤੂੰ…ਕਹਿ ਹੁਣ ਬਚਾਵੇ ਤੈਨੂੰ ਤੇਰਾ ਭਾਜੀ। ਇਸਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਹ ਸਲਮਾਨ ਨੂੰ ਵੀ ਮੈਸੇਜ ਆ ਕਿ ਤੈਨੂੰ ਵਹਿਮ ਹੀ ਆ ਕਿ ਦਾਓਦ ਤੇਰੀ ਮਦਦ ਕਰਦੂ, ਕੋਈ ਨਹੀਂ ਬਚਾ ਸਕਦਾ ਤੈਨੂੰ ਸਾਡੇ ਤੋਂ, ਤੁਸੀ ਵੀ ਵੇਖੋ ਵਾਇਰਲ ਹੋ ਰਹੀ ਇਹ ਪੋਸਟ…

ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਪੋਸਟ ਨੇ ਤਹਿਲਕਾ ਮਚਾ ਦਿੱਤਾ ਹੈ। ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਇਸ ਉੱਪਰ ਅਧਿਕਾਰਤ  ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਇਸ ਵਾਇਰਲ ਹੋ ਰਹੀ ਪੋਸਟ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪਰ ਅਸਲ ਸੱਚਾਈ ਕੀ ਹੈ ਇਹ ਤਾਂ ਗਿੱਪੀ ਗਰੇਵਾਲ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Source link

credite