news-live-updates-get-punjabi-cinema-gossips-films-celebrities-pollywood-social-media-latest-news-3-october-2023 | Entertainment News LIVE: ਸ਼੍ਰੀਦੇਵੀ ਦੇ ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ, ਧਰਮਿੰਦਰ ਨੇ ਕੀਤੀ ਛੋਟੇ ਬੇਟੇ ਬੌਬੀ ਦਿਓਲ ਦੀ ਤਾਰੀਫ, ਪੜ੍ਹੋ ਮਨੋਰੰਜਨ ਦੀ ਖਬਰਾਂ

Entertainment News Live: ਜ਼ਰੂਰਤ ਨਾਲੋਂ ਜ਼ਿਆਦਾ ਸਖਤ ਡਾਈਟ ਕਰਨਾ ਬਣਿਆ ਸ਼੍ਰੀਦੇਵੀ ਦੀ ਮੌਤ ਦਾ ਕਾਰਨ, ਸਾਲਾਂ ਬਾਅਦ ਪਤੀ ਬੋਨੀ ਕਪੂਰ ਨੇ ਕੀਤਾ ਖੁਲਾਸਾ

Boney Kapoor On Sri Devi Death: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਸਾਲ 2018 ਵਿੱਚ ਅਚਾਨਕ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਤੀ ਬੋਨੀ ਕਪੂਰ, ਜੋ ਸ਼੍ਰੀਦੇਵੀ ਨੂੰ ਬਹੁਤ ਪਿਆਰ ਕਰਦੇ ਸਨ, ਨੇ ਚੁੱਪੀ ਬਣਾਈ ਰੱਖੀ। ਸ਼੍ਰੀਦੇਵੀ ਦੀ ਮੌਤ ਦੇ ਮਾਮਲੇ ‘ਚ ਵੀ ਉਨ੍ਹਾਂ ਤੋਂ ਕਾਫੀ ਪੁੱਛਗਿੱਛ ਕੀਤੀ ਗਈ ਸੀ।  

Sridevi: ਜ਼ਰੂਰਤ ਨਾਲੋਂ ਜ਼ਿਆਦਾ ਸਖਤ ਡਾਈਟ ਕਰਨਾ ਬਣਿਆ ਸ਼੍ਰੀਦੇਵੀ ਦੀ ਮੌਤ ਦਾ ਕਾਰਨ, ਸਾਲਾਂ ਬਾਅਦ ਪਤੀ ਬੋਨੀ ਕਪੂਰ ਨੇ ਕੀਤਾ ਖੁਲਾਸਾ

ਪਿਛੋਕੜ

Entertainment News Today Latest Updates 3 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

ਧਰਮਿੰਦਰ ਨੇ ਦੇਖਿਆ ‘ਐਨੀਮਲ’ ਦਾ ਟਰੇਲਰ, ਬੌਬੀ ਦਿਓਲ ਦੀ ਕੀਤੀ ਰੱਜ ਕੇ ਤਾਰੀਫ, ਬੋਲੇ- ‘ਮੇਰਾ ਮਾਸੂਮ ਬੇਟਾ ਹੁਣ…’

Dharmendra Reacted On Bobby Deol Shirtless Body: ਸੰਦੀਪ ਵਾਂਗਾ ਰੈੱਡੀ ਦੀ ਆਉਣ ਵਾਲੀ ਫਿਲਮ ‘ਐਨੀਮਲ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕਾਂ ਵੱਲੋਂ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ‘ਐਨੀਮਲ’ ਦੇ ਟੀਜ਼ਰ ਦੇ ਅੰਤ ‘ਚ ਬੌਬੀ ਦਿਓਲ ਦੀ ਸ਼ਰਟਲੈੱਸ ਝਲਕ ਦੇਖਣ ਨੂੰ ਮਿਲੀ। ਅਜਿਹੇ ‘ਚ ਅਦਾਕਾਰ ਦੀ ਦਮਦਾਰ ਬੌਡੀ ਦਾ ਹਰ ਕੋਈ ਕਾਇਲ ਹੋ ਗਿਆ। ਹੁਣ ਬੌਬੀ ਦਿਓਲ ਦੇ ਪਿਤਾ ਅਤੇ ਦਿੱਗਜ ਅਭਿਨੇਤਾ ਧਰਮਿੰਦਰ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। 

ਧਰਮਿੰਦਰ ਨੇ ਆਪਣੇ ਆਫੀਸ਼ੀਅਲ ਐਕਸ ਅਕਾਊਂਟ ‘ਤੇ ‘ਐਨੀਮਲ’ ਟੀਜ਼ਰ ਦੀ ਕਲਿੱਪ ਸ਼ੇਅਰ ਕੀਤੀ ਹੈ। ਇਸ ‘ਚ ‘ਐਨੀਮਲ’ ਤੋਂ ਉਨ੍ਹਾਂ ਦੇ ਬੇਟੇ ਬੌਬੀ ਦਿਓਲ ਦਾ ਲੁੱਕ ਨਜ਼ਰ ਆ ਰਿਹਾ ਹੈ, ਜਿਸ ‘ਚ ਉਹ ਹਰੇ ਰੰਗ ਦਾ ਨੈਕਲੈਸ ਪਹਿਨੇ ਸ਼ਰਟਲੈੱਸ ਅਵਤਾਰ ‘ਚ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਦਾ ਨਜ਼ਰ ਆ ਰਿਹਾ ਹੈ। ਉਸ ਦੇ ਹੱਥ ਵਿੱਚ ਚਾਕੂ ਹੈ ਅਤੇ ਖ਼ਤਰਨਾਕ ਨਜ਼ਰ ਨਾਲ ਉਹ ਕਮਰੇ ਵਿੱਚ ਕਿਸੇ ਦੇ ਦਾਖ਼ਲ ਹੋਣ ਵੱਲ ਇਸ਼ਾਰਾ ਕਰਦਾ ਹੈ।

ਧਰਮਿੰਦਰ ਨੇ ਬੌਬੀ ਦਿਓਲ ਨੂੰ ਕਿਹਾ ‘ਮਾਸੂਮ’
ਧਰਮਿੰਦਰ ਨੇ ਇਸ ਕਲਿੱਪ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, ‘ਐਨੀਮਲ ‘ਚ ਮੇਰਾ ਮਾਸੂਮ ਬੇਟਾ।’ ਇਸ ਦੇ ਨਾਲ ਨਾਲ ਵੀਡੀਓ ‘ਚ ਇਹ ਵੀ ਲਿਿਖਿਆ ਸੀ ਕਿ ‘ਸੁਣੋ ਤੁਸੀਂ ਸਭ ਥੀਏਟਰ ‘ਚ 1 ਦਸੰਬਰ ਨੂੰ ਜ਼ਰੂਰ ਆਉਣਾ ਹੈ, ਨਹੀਂ ਤਾਂ…’। ਧਰਮਿੰਦਰ ਦੀ ਇਸ ਵੀਡੀਓ ‘ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਕਮੈਂਟ ਕੀਤਾ, ‘ਇਨ੍ਹਾਂ ਵੀ ਮਾਸੂਮ ਨਹੀਂ ਹੈ ਪਾਜੀ।’ ਉੱਧਰ, ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ‘ਜੇ ਉਹ ਨਿਰਦੋਸ਼ ਹੈ ਤਾਂ ਮੈਂ ਫਰਿਸ਼ਤਾ ਹਾਂ।’

ਬੌਬੀ ਦੀ ਦਮਦਾਰ ਬੌਡੀ ਨੇ ਖਿੱਚਿਆ ਧਿਆਨ
ਤੁਹਾਨੂੰ ਦੱਸ ਦਈਏ ਕਿ ਬੌਬੀ ਦਿਓਲ ਨੇ ਫਿਲਮ ‘ਐਨੀਮਲ’ ਲਈ ਸ਼ਾਨਦਾਰ ਬੌਡੀ ਬਣਾਈ ਹੈ। ਇਸ ਤੋਂ ਪਹਿਲਾਂ ਬੌਬੀ ਦਿਓਲ ਨੇ ਖੁਦ ਦੀ ਇਕ ਸ਼ਰਟਲੈੱਸ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ‘ਐਨੀਮਲ’ ਦੀ ਸ਼ੂਟਿੰਗ ਸ਼ੈਡਿਊਲ ਉਨ੍ਹਾਂ ਨੂੰ ਫਿੱਟ ਰਹਿਣ ‘ਚ ਮਦਦ ਕਰ ਰਿਹਾ ਹੈ।

1 ਦਸੰਬਰ ਨੂੰ ਰਿਲੀਜ਼ ਹੋਵੇਗੀ ‘ਐਨੀਮਲ’
ਰਣਬੀਰ ਕਪੂਰ ਸਟਾਰਰ ਫਿਲਮ ‘ਐਨੀਮਲ’ 1 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਅਤੇ ਅਨਿਲ ਕਪੂਰ ਵੀ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਬੌਬੀ ਆਖਰੀ ਵਾਰ ਵੈੱਬ ਸੀਰੀਜ਼ ‘ਆਸ਼ਰਮ 3’ ‘ਚ ਨਜ਼ਰ ਆਏ ਸਨ, ਜਿਸ ‘ਚ ਉਨ੍ਹਾਂ ਨੇ ਕਾਸ਼ੀਪੁਰ ਦੇ ਬਾਬਾ ਨਿਰਾਲਾ ਦਾ ਕਿਰਦਾਰ ਨਿਭਾਇਆ ਸੀ।   

Source link

credite