news-live-updates-get-punjabi-cinema-gossips-films-celebrities-pollywood-social-media-latest-news-9-october-2023 | Entertainment News LIVE: ਸ਼ਾਹਰੁਖ ਖਾਨ ਦੀ ‘ਜਵਾਨ’ ਦਾ 32ਵੇਂ ਦਿਨ ਵੀ ਦਬਦਬਾ, ਤਾਲਿਬਾਨ ਨੇ ਅਮਿਤਾਭ ਬੱਚਨ ਦੀ ਕੀਤੀ ਤਾਰੀਫ, ਪੜ੍ਹੋ ਮਨੋਰੰਜਨ ਦੀਆ ਖਬਰਾਂ

Entertainment News Live: Shah Rukh Khan: ਸ਼ਾਹਰੁਖ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਸਰਕਾਰ ਵਧਾਈ ਸੁਰੱਖਿਆ, SRK ਖੁਦ ਚੁੱਕਣਗੇ ਇਸਦਾ ਖਰਚ

Shah Rukh Khan Death Threat: ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਇਸ ਸਮੇਂ ਬਾਕਸ ਆਫਿਸ ਦੇ ਬਾਦਸ਼ਾਹ ਹਨ। ਉਸ ਦੀਆਂ ਦੋ ਬੈਕ ਟੂ ਬੈਕ ਫਿਲਮਾਂ ‘ਪਠਾਨ’ ਅਤੇ ਹੁਣ ‘ਜਵਾਨ’ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹਾਂ ਦੋਵਾਂ ਫਿਲਮਾਂ ਕਾਰਨ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਹੁਣ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ।

Read More: Shah Rukh Khan: ਸ਼ਾਹਰੁਖ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਸਰਕਾਰ ਵਧਾਈ ਸੁਰੱਖਿਆ, SRK ਖੁਦ ਚੁੱਕਣਗੇ ਇਸਦਾ ਖਰਚ

Entertainment News Live Today: Akshay Kumar: ਅਜੇ-ਸ਼ਾਹਰੁਖ ਨਾਲ ਫਿਰ ਪਾਨ ਮਸਾਲੇ ਦੇ ਇਸ਼ਤਿਹਾਰ ‘ਚ ਨਜ਼ਰ ਆਏ ਅਕਸ਼ੈ ਕੁਮਾਰ, ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਰੱਜ ਕੇ ਲਾਈ ਕਲਾਸ

Akshay Kumar Pan Masal Ad: ‘ਮਿਸ਼ਨ ਰਾਣੀਗੰਜ’ ਦੇ ਅਭਿਨੇਤਾ ਅਕਸ਼ੈ ਕੁਮਾਰ ਨੇ ਇੱਕ ਵਾਰ ਫਿਰ ਵਿਮਲ ਦੇ ਬ੍ਰਾਂਡ ਅੰਬੈਸਡਰ ਵਜੋਂ ਵਾਪਸੀ ਕੀਤੀ ਹੈ। ਇੱਕ ਨਵੇਂ ਇਸ਼ਤਿਹਾਰ ਨੇ ਪੁਸ਼ਟੀ ਕੀਤੀ ਹੈ ਕਿ ਅਕਸ਼ੈ ਇੱਕ ਵਾਰ ਫਿਰ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਦੇ ਨਾਲ ਬ੍ਰਾਂਡ ਅੰਬੈਸਡਰ ਹੋਣਗੇ। ਇਸ ਤੋਂ ਪਹਿਲਾਂ ਵੀ ਇਨ੍ਹਾਂ ਤਿੰਨਾਂ ਸਿਤਾਰਿਆਂ ਨੇ ਤੰਬਾਕੂ ਪਾਨ ਮਸਾਲਾ ਦਾ ਵਿਗਿਆਪਨ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਖਿਲਾੜੀ ਕੁਮਾਰ ਨੇ ਵੀ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਸੀ। ਪਰ ਹੁਣ ਇੱਕ ਵਾਰ ਫਿਰ ਅਜੇ ਦੇਵਗਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਪਾਨ ਮਸਾਲਾ ਦੀ ਮਸ਼ਹੂਰੀ ਕਰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਫਿਰ ਤੋਂ ਕਾਫੀ ਆਲੋਚਨਾ ਹੋ ਰਹੀ ਹੈ। 

Read More: Akshay Kumar: ਅਜੇ-ਸ਼ਾਹਰੁਖ ਨਾਲ ਫਿਰ ਪਾਨ ਮਸਾਲੇ ਦੇ ਇਸ਼ਤਿਹਾਰ ‘ਚ ਨਜ਼ਰ ਆਏ ਅਕਸ਼ੈ ਕੁਮਾਰ, ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਰੱਜ ਕੇ ਲਾਈ ਕਲਾਸ

Entertainment News Live: ਅਜੇ-ਸ਼ਾਹਰੁਖ ਨਾਲ ਫਿਰ ਪਾਨ ਮਸਾਲੇ ਦੇ ਇਸ਼ਤਿਹਾਰ ‘ਚ ਨਜ਼ਰ ਆਏ ਅਕਸ਼ੈ ਕੁਮਾਰ, ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਰੱਜ ਕੇ ਲਾਈ ਕਲਾਸ

Akshay Kumar Pan Masal Ad: ‘ਮਿਸ਼ਨ ਰਾਣੀਗੰਜ’ ਦੇ ਅਭਿਨੇਤਾ ਅਕਸ਼ੈ ਕੁਮਾਰ ਨੇ ਇੱਕ ਵਾਰ ਫਿਰ ਵਿਮਲ ਦੇ ਬ੍ਰਾਂਡ ਅੰਬੈਸਡਰ ਵਜੋਂ ਵਾਪਸੀ ਕੀਤੀ ਹੈ। ਇੱਕ ਨਵੇਂ ਇਸ਼ਤਿਹਾਰ ਨੇ ਪੁਸ਼ਟੀ ਕੀਤੀ ਹੈ ਕਿ ਅਕਸ਼ੈ ਇੱਕ ਵਾਰ ਫਿਰ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਦੇ ਨਾਲ ਬ੍ਰਾਂਡ ਅੰਬੈਸਡਰ ਹੋਣਗੇ। ਉਹ ਇਸ ਤੋਂ ਪਹਿਲਾਂ ਵੀ ਇਨ੍ਹਾਂ ਤਿੰਨਾਂ ਸਿਤਾਰਿਆਂ ਨੇ ਤੰਬਾਕੂ ਪਾਨ ਮਸਾਲਾ ਦਾ ਵਿਗਿਆਪਨ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਖਿਲਾੜੀ ਕੁਮਾਰ ਨੇ ਵੀ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਸੀ। ਪਰ ਹੁਣ ਇੱਕ ਵਾਰ ਫਿਰ ਅਜੇ ਦੇਵਗਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਪਾਨ ਮਸਾਲਾ ਦੀ ਮਸ਼ਹੂਰੀ ਕਰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਫਿਰ ਤੋਂ ਕਾਫੀ ਆਲੋਚਨਾ ਹੋ ਰਹੀ ਹੈ।  

Akshay Kumar: ਅਜੇ-ਸ਼ਾਹਰੁਖ ਨਾਲ ਫਿਰ ਪਾਨ ਮਸਾਲੇ ਦੇ ਇਸ਼ਤਿਹਾਰ ‘ਚ ਨਜ਼ਰ ਆਏ ਅਕਸ਼ੈ ਕੁਮਾਰ, ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਰੱਜ ਕੇ ਲਾਈ ਕਲਾਸ

Entertainment News Live Today: ਟੀਮ ਇੰਡੀਆ ਦੀ ਜਿੱਤ ਦੀ ਅਨੁਸ਼ਕਾ ਸ਼ਰਮਾ ਨੇ ਮਨਾਈ ਖੁਸ਼ੀ, ਪਤੀ ਵਿਰਾਟ ਨਾਲ ਸ਼ੇਅਰ ਕੀਤੀ ਇਸ ਖਾਸ ਕ੍ਰਿਕੇਟਰ ਦੀ ਤਸਵੀਰ

Anushka Sharma Post On India’s Win: ਕੱਲ੍ਹ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਸੀ। ਵਿਸ਼ਵ ਕੱਪ 2023 ਦੇ ਪੰਜਵੇਂ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਦੀ ਇਸ ਜਿੱਤ ‘ਚ ਵਿਰਾਟ ਕੋਹਲੀ ਨੇ ਅਹਿਮ ਭੂਮਿਕਾ ਨਿਭਾਈ। ਪ੍ਰਸ਼ੰਸਕ ਵਿਰਾਟ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਕੋਹਲੀ ਦੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਇਸ ਜਿੱਤ ਦਾ ਜਸ਼ਨ ਮਨਾਇਆ। 

Anushka Sharma: ਟੀਮ ਇੰਡੀਆ ਦੀ ਜਿੱਤ ਦੀ ਅਨੁਸ਼ਕਾ ਸ਼ਰਮਾ ਨੇ ਮਨਾਈ ਖੁਸ਼ੀ, ਪਤੀ ਵਿਰਾਟ ਨਾਲ ਸ਼ੇਅਰ ਕੀਤੀ ਇਸ ਖਾਸ ਕ੍ਰਿਕੇਟਰ ਦੀ ਤਸਵੀਰ

Entertainment News Live Today: ਆਲੀਆ ਭੱਟ ਦੀ ਧੀ ਰਾਹਾ ਕਪੂਰ ਦੀ ਪਹਿਲੀ ਝਲਕ ਆਈ ਸਾਹਮਣੇ, ਮਿੰਟਾਂ ‘ਚ ਵਾਇਰਲ ਹੋਈ ਰਾਹਾ ਦੀ ਕਿਊਟ ਵੀਡੀਓ

Alia Bhatt And Raha Video: ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਪਿਆਰੀ ਧੀ ਰਾਹਾ ਕਪੂਰ ਨੂੰ ਲੈ ਕੇ ਆਏ ਦਿਨ ਸੁਰਖੀਆਂ ਵਿੱਚ ਰਹਿੰਦੇ ਹਨ। ਜਲਦ ਹੀ ਰਣਬੀਰ-ਆਲੀਆ ਦੀ ਬੇਟੀ ਅਗਲੇ ਮਹੀਨੇ ਨਵੰਬਰ ‘ਚ 1 ਸਾਲ ਦੀ ਹੋ ਜਾਵੇਗੀ। ਹਾਲਾਂਕਿ ਜੋੜੇ ਨੇ ਅਜੇ ਤੱਕ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਇਸ ਦੌਰਾਨ ਆਲੀਆ ਭੱਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 

Alia Bhatt: ਆਲੀਆ ਭੱਟ ਦੀ ਧੀ ਰਾਹਾ ਕਪੂਰ ਦੀ ਪਹਿਲੀ ਝਲਕ ਆਈ ਸਾਹਮਣੇ, ਮਿੰਟਾਂ ‘ਚ ਵਾਇਰਲ ਹੋਈ ਰਾਹਾ ਦੀ ਕਿਊਟ ਵੀਡੀਓ

Entertainment News Live; ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ ਕਿੰਗ ਖਾਨ ਦੀ ਸੁਰੱਖਿਆ, ਮਿਲੀ Y+ ਸਕਿਉਰਟੀ

Shah Rukh Khan Death Threat: ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਇਸ ਸਮੇਂ ਬਾਕਸ ਆਫਿਸ ਦੇ ਬਾਦਸ਼ਾਹ ਹਨ। ਉਸ ਦੀਆਂ ਦੋ ਬੈਕ ਟੂ ਬੈਕ ਫਿਲਮਾਂ ‘ਪਠਾਨ’ ਅਤੇ ਹੁਣ ‘ਜਵਾਨ’ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਭ ਦੇ ਵਿਚਕਾਰ ਖਬਰਾਂ ਆ ਰਹੀਆਂ ਹਨ ਕਿ ਸ਼ਾਹਰੁਖ ਖਾਨ ਦੀ ਜਾਨ ਨੂੰ ਖਤਰਾ ਹੈ। ਅਜਿਹੇ ‘ਚ ਕਿੰਗ ਖਾਨ ‘ਤੇ ਮੰਡਰਾ ਰਹੇ ਖਤਰੇ ਨੂੰ ਦੇਖਦੇ ਹੋਏ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ। 

Shah Rukh Khan: ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ ਕਿੰਗ ਖਾਨ ਦੀ ਸੁਰੱਖਿਆ, ਮਿਲੀ Y+ ਸਕਿਉਰਟੀ

Entertainment News Live Today: ਸ਼ਾਹਰੁਖ ਖਾਨ ਦੀ ‘ਜਵਾਨ’ ਇੱਕ ਮਹੀਨੇ ਬਾਅਦ ਵੀ ਕਰ ਰਹੀ ਜ਼ਬਰਦਸਤ ਕਮਾਈ, ਜਾਣੋ 32ਵੇਂ ਦਿਨ ਦਾ ਕਲੈਕਸ਼ਨ

Jawan Box Office Collection Day 32: ਸ਼ਾਹਰੁਖ ਖਾਨ ਦੀ ‘ਜਵਾਨ’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ, ਫਿਲਮ ਦੀ ਕਮਾਈ ਦੀ ਰਫਤਾਰ ਰੁਕ ਨਹੀਂ ਰਹੀ ਹੈ ਅਤੇ ਇਹ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਇੱਥੋਂ ਤੱਕ ਕਿ ਕਿੰਗ ਖਾਨ ਦੀ ਇਸ ਫਿਲਮ ਨੇ ਹਾਲ ਹੀ ਵਿੱਚ ਰਿਲੀਜ਼ ਹੋਈਆਂ ਸਾਰੀਆਂ ਫਿਲਮਾਂ ਦੀ ਕਮਾਈ ਨੂੰ ਰੋਕ ਦਿੱਤਾ ਹੈ। ਹਾਲਾਤ ਇਹ ਹਨ ਕਿ ਰਿਲੀਜ਼ ਦੇ ਇਕ ਮਹੀਨੇ ਬਾਅਦ ਵੀ ‘ਜਵਾਨ’ ਤੇਜ਼ੀ ਨਾਲ ਪੈਸੇ ਛਾਪ ਰਹੀ ਹੈ। ਆਓ ਜਾਣਦੇ ਹਾਂ ‘ਜਵਾਨ’ ਨੇ ਆਪਣੀ ਰਿਲੀਜ਼ ਦੇ 32ਵੇਂ ਦਿਨ ਯਾਨੀ ਪੰਜਵੇਂ ਐਤਵਾਰ ਕਿੰਨੇ ਕਰੋੜ ਦਾ ਕਾਰੋਬਾਰ ਕੀਤਾ ਹੈ? 

Shah Rukh Khan: ਸ਼ਾਹਰੁਖ ਖਾਨ ਦੀ ‘ਜਵਾਨ’ ਇੱਕ ਮਹੀਨੇ ਬਾਅਦ ਵੀ ਕਰ ਰਹੀ ਜ਼ਬਰਦਸਤ ਕਮਾਈ, ਜਾਣੋ 32ਵੇਂ ਦਿਨ ਦਾ ਕਲੈਕਸ਼ਨ

Entertainment News Live: ਤਾਲੀਬਾਨ ਨੇ ਅਮਿਤਾਭ ਬੱਚਨ ਦੀ ਰੱਜ ਕੇ ਕੀਤੀ ਤਾਰੀਫ, ਟਵੀਟ ਕਰ ਕਹੀ ਇਹ ਗੱਲ

Amitabh Bachchan Praised By Taliban: ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕੇ ਤਾਲਿਬਾਨ ਨੇ ਅਮਿਤਾਭ ਬੱਚਨ ਦੀ ਖੂਬ ਤਾਰੀਫ ਕੀਤੀ ਹੈ। ਇਹ ਸੁਣ ਕੇ ਤੁਹਾਨੂੰ ਜ਼ਰੂਰ ਹੈਰਾਨੀ ਹੋ ਰਹੀ ਹੋਵੇਗੀ ਕਿ ਆਖਰ ਅੱਤਵਾਦੀ ਸੰਗਠਨ ਨੇ ਇਹ ਕਿਉਂ ਕੀਤਾ ਹੋਵੇਗਾ, ਪਰ ਇਹੀ ਸੱਚ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਅਮਿਤਾਭ ਬੱਚਨ ਨੇ 80ਆਂ ਦੇ ਦਹਾਕਿਆਂ ‘ਚ ‘ਖੁਦਾ ਗਵਾਹ’ ਨਾਮ ਦੀ ਇੱਕ ਫਿਲਮ ‘ਚ ਕੰਮ ਕੀਤਾ ਸੀ। ਇਸ ਫਿਲਮ ‘ਚ ਅਮਿਤਾਭ ਨੇ ਅਫਗਾਨੀ ਪਠਾਨ ਦੀ ਭੂਮਿਕਾ ਨਿਭਾਈ ਸੀ। ਫਿਲਮ ਦੀ ਸ਼ੂਟਿੰਗ ਅਫਗਾਨਿਸਤਾਨ ‘ਚ ਹੋਈ ਸੀ। ਇਸੇ ਨੂੰ ਤਾਲਿਬਾਨ ਨੇ ਯਾਦ ਕੀਤਾ ਹੈ ਕਿ ਅਮਿਤਾਭ ਨੇ ਕਿਵੇਂ 80 ਦੇ ਦਹਾਕੇ ‘ਚ ਅਫਗਾਨਿਸਤਾਨ ਦਾ ਦੌਰਾ ਕੀਤਾ ਸੀ। 

Amitabh Bachchan: ਤਾਲੀਬਾਨ ਨੇ ਅਮਿਤਾਭ ਬੱਚਨ ਦੀ ਰੱਜ ਕੇ ਕੀਤੀ ਤਾਰੀਫ, ਟਵੀਟ ਕਰ ਕਹੀ ਇਹ ਗੱਲ

ਪਿਛੋਕੜ

Entertainment News Today Latest Updates 9 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 

ਤਾਲੀਬਾਨ ਨੇ ਅਮਿਤਾਭ ਬੱਚਨ ਦੀ ਰੱਜ ਕੇ ਕੀਤੀ ਤਾਰੀਫ, ਟਵੀਟ ਕਰ ਕਹੀ ਇਹ ਗੱਲ

Amitabh Bachchan Praised By Taliban: ਅਮਿਤਾਭ ਬੱਚਨ ਬਾਲੀਵੁੱਡ ਦੇ ਸ਼ਹਿਨਸ਼ਾਹ ਹਨ। ਅਮਿਤਾਭ ਬੱਚਨ ਨੇ ਆਪਣੀ ਸ਼ਾਨਦਾਰ ਪਰਸਨੈਲਟੀ ਤੇ ਦਮਦਾਰ ਐਕਟਿੰਗ ਦੇ ਨਾਲ ਪੂਰੀ ਦੁਨੀਆ ‘ਚ ਨਾਮ ਕਮਾਇਆ ਹੈ। ਦੁਨੀਆ ਭਰ ਵਿੱਚ ਸਦੀ ਦੇ ਮਹਾਨਾਇਕ ਬਿੱਗ ਬੀ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦਰਮਿਆਨ ਅਮਿਤਾਭ ਬੱਚਨ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਆ ਗਏ ਹਨ।  

ਦਰਅਸਲ, ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕੇ ਤਾਲਿਬਾਨ ਨੇ ਅਮਿਤਾਭ ਬੱਚਨ ਦੀ ਖੂਬ ਤਾਰੀਫ ਕੀਤੀ ਹੈ। ਇਹ ਸੁਣ ਕੇ ਤੁਹਾਨੂੰ ਜ਼ਰੂਰ ਹੈਰਾਨੀ ਹੋ ਰਹੀ ਹੋਵੇਗੀ ਕਿ ਆਖਰ ਅੱਤਵਾਦੀ ਸੰਗਠਨ ਨੇ ਇਹ ਕਿਉਂ ਕੀਤਾ ਹੋਵੇਗਾ, ਪਰ ਇਹੀ ਸੱਚ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਅਮਿਤਾਭ ਬੱਚਨ ਨੇ 80ਆਂ ਦੇ ਦਹਾਕਿਆਂ ‘ਚ ‘ਖੁਦਾ ਗਵਾਹ’ ਨਾਮ ਦੀ ਇੱਕ ਫਿਲਮ ‘ਚ ਕੰਮ ਕੀਤਾ ਸੀ। ਇਸ ਫਿਲਮ ‘ਚ ਅਮਿਤਾਭ ਨੇ ਅਫਗਾਨੀ ਪਠਾਨ ਦੀ ਭੂਮਿਕਾ ਨਿਭਾਈ ਸੀ। ਫਿਲਮ ਦੀ ਸ਼ੂਟਿੰਗ ਅਫਗਾਨਿਸਤਾਨ ‘ਚ ਹੋਈ ਸੀ। ਇਸੇ ਨੂੰ ਤਾਲਿਬਾਨ ਨੇ ਯਾਦ ਕੀਤਾ ਹੈ ਕਿ ਅਮਿਤਾਭ ਨੇ ਕਿਵੇਂ 80 ਦੇ ਦਹਾਕੇ ‘ਚ ਅਫਗਾਨਿਸਤਾਨ ਦਾ ਦੌਰਾ ਕੀਤਾ ਸੀ। 

ਤਾਲਿਬਾਨ ਦੇ ਲੋਕ ਸੰਪਰਕ ਵਿਭਾਗ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ‘ਤੇ ਹੈਂਡਲ ‘ਤੇ ਅਦਾਕਾਰ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਕੀਤਾ ਹੈ। ਆਪਣੀ ਪੋਸਟ ‘ਚ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਐਕਟਿੰਗ ਅਤੇ ਸ਼ਖਸੀਅਤ ਦੀ ਤਾਰੀਫ ਕੀਤੀ ਹੈ। ਨਾਲ ਹੀ ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 1980 ਵਿੱਚ ਅਮਿਤਾਭ ਬੱਚਨ ਨੂੰ ਅਫਗਾਨੀ ਨਾਗਰਿਕਤਾ ਨਾਲ ਸਨਮਾਨਤ ਕੀਤਾ ਗਿਆ ਸੀ।

ਤਾਲਿਬਾਨ ਜਨਸੰਪਰਕ ਵਿਭਾਗ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ ਹੈ, “ਅਮਿਤਾਭ ਬੱਚਨ ਇੱਕ ਭਾਰਤੀ ਅਭਿਨੇਤਾ ਅਤੇ ਮਰਦਾਨਾ ਇਨਸਾਨ ਹੈ ਜਿਸ ਨੂੰ ਅਫਗਾਨਿਸਤਾਨ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਆਨਰੇਰੀ ਅਫਗਾਨ ਨਾਗਰਿਕ ਹੈ। ਜਦੋਂ ਉਹ 1980 ਦੇ ਦਹਾਕੇ ਵਿੱਚ ਸਾਡੇ ਸ਼ਾਨਦਾਰ ਦੇਸ਼ ਦਾ ਦੌਰਾ ਕੀਤਾ ਤਾਂ ਰਾਸ਼ਟਰਪਤੀ ਨਜੀਬੁੱਲ੍ਹਾ ਨੇ ਉਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਦਿੱਤਾ।

ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਹਲਚਲ ਮਚ ਗਈ ਹੈ। ਇਸ ਪੋਸਟ ‘ਤੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਤਾਲਿਬਾਨ ਦੇ ਇਸ ਅਕਾਊਂਟ ਨੂੰ ਫਰਜ਼ੀ ਕਰਾਰ ਦਿੱਤਾ ਹੈ ਜਦਕਿ ਕਈ ਪ੍ਰਸ਼ੰਸਕ ਇਸ ‘ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਹਾਲਾਂਕਿ, ਅਕਸਰ ਆਪਣੇ ਟਵੀਟ ਅਤੇ ਪੋਸਟਾਂ ਨਾਲ ਸੋਸ਼ਲ ਮੀਡੀਆ ‘ਤੇ ਹਾਵੀ ਰਹਿਣ ਵਾਲੇ ਅਮਿਤਾਭ ਬੱਚਨ ਨੇ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਕਾਬਿਲੇਗ਼ੌਰ ਹੈ ਕਿ ਅਮਿਤਾਭ ਬੱਚਨ ਲਗਭਗ 6 ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਅਜਿਹੇ ਯਾਦਗਾਰੀ ਕਿਰਦਾਰ ਨਿਭਾਏ ਕਿ ਉਨ੍ਹਾਂ ਨੂੰ ਸਦੀ ਦਾ ਮਹਾਨਾਇਕ ਕਿਹਾ ਜਾਂਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੀ ਇੰਨੀਂ ਦਿਨੀਂ ‘ਕੌਨ ਬਣੇਗਾ ਕਰੋੜਪਤੀ 15’ ‘ਚ ਨਜ਼ਰ ਆ ਰਹੇ ਹਨ। ਇਹ ਸ਼ੋਅ ਸੋਨੀ ਟੀਵੀ ‘ਤੇ ਟੈਲੀਕਾਸਟ ਹੋ ਰਿਹਾ ਹੈ।

Source link

credite