news-live-updates-get-punjabi-cinema-gossips-films-celebrities-pollywood-social-media-latest-news-september-22-2023 | ਸਿੱਧੂ ਮੂਸੇਵਾਲਾ ਦੇ ਅਕਾਊਂਟ ਤੋਂ ਗਾਇਕ ਸ਼ੁਭ ਦੇ ਸਮਰਥਨ ‘ਚ ਪੋਸਟ, ਸਲਮਾਨ ਖਾਨ ਨੇ ਕੀਤੀ ਪੰਜਾਬੀ ਫਿਲਮਾਂ ਦੀ ਤਾਰੀਫ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live: ਸ਼ਾਹਰੁਖ ਖਾਨ ਨੇ ਬੇਟੇ ਅਬਰਾਮ ਤੇ ਮੈਨੇਜਰ ਪੂਜਾ ਡਡਲਾਨੀ ਨਾਲ ਕੀਤੇ ਲਾਲਬਾਗਚਾ ਰਾਜਾ ਦੇ ਦਰਸ਼ਨ, ਹੱਥ ਜੋੜ ਕੇ ਲਿਆ ਗਣਪਤੀ ਦਾ ਆਸ਼ੀਰਵਾਦ

Shah Rukh Khan At Lalbaugcha Raja: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ ‘ਜਵਾਨ’ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ‘ਜਵਾਨ’ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਤ ਹੋਈ ਹੈ। ਸ਼ਾਹਰੁਖ ‘ਜਵਾਨ’ ਦੀ ਕਾਮਯਾਬੀ ਦਾ ਜਸ਼ਨ ਹਰ ਕਿਸੇ ਨਾਲ ਮਨਾ ਰਹੇ ਹਨ। ਸ਼ਾਹਰੁਖ ਖਾਨ ਗਣਪਤੀ ਬੱਪਾ ਦੇ ਬਹੁਤ ਸ਼ਰਧਾਲੂ ਹਨ। ਉਹ ਆਪਣੇ ਘਰ ਗਣਪਤੀ ਬੱਪਾ ਵੀ ਲੈ ਕੇ ਆਏ ਹਨ। ਗਣੇਸ਼ ਚਤੁਰਥੀ ‘ਤੇ ਉਨ੍ਹਾਂ ਨੇ ਆਪਣੇ ਪਿਤਾ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਸ਼ਾਹਰੁਖ ਖਾਨ ਲਾਲਬਾਗਚਾ ਰਾਜਾ ਦੇ ਦਰਸ਼ਨ ਕਰਨ ਪਹੁੰਚੇ। ਸ਼ਾਹਰੁਖ ਦੇ ਨਾਲ ਉਨ੍ਹਾਂ ਦਾ ਛੋਟਾ ਬੇਟਾ ਅਬਰਾਮ ਅਤੇ ਮੈਨੇਜਰ ਪੂਜਾ ਡਡਲਾਨੀ ਵੀ ਮੌਜੂਦ ਸਨ। ਸ਼ਾਹਰੁਖ ਦੀਆਂ ਆਪਣੇ ਬੇਟੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਸ਼ਾਹਰੁਖ ਖਾਨ ਨੇ ਬੇਟੇ ਅਬਰਾਮ ਤੇ ਮੈਨੇਜਰ ਪੂਜਾ ਡਡਲਾਨੀ ਨਾਲ ਕੀਤੇ ਲਾਲਬਾਗਚਾ ਰਾਜਾ ਦੇ ਦਰਸ਼ਨ, ਹੱਥ ਜੋੜ ਕੇ ਲਿਆ ਗਣਪਤੀ ਦਾ ਆਸ਼ੀਰਵਾਦ

Entertainment News Live: ਸਲਮਾਨ ਖਾਨ ਨੇ ਪੰਜਾਬੀ ਫਿਲਮਾਂ ਲਈ ਕਰ ਦਿੱਤੀ ਭਵਿੱਖਬਾਣੀ? ਬੋਲੇ- ‘ਪੰਜਾਬੀ ਫਿਲਮਾਂ 500-600 ਕਰੋੜ ਵੀ ਕਮਾਉਣਗੀਆਂ…’

Salman Khan At Maujaan Hi Maujaan Promotion: ਸਲਮਾਨ ਖਾਨ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ ਦੇ ਟ੍ਰੇਲਰ ਲਾਂਚ ‘ਤੇ ਪਹੁੰਚੇ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਦੌਰਾਨ ਸਲਮਾਨ ਖਾਨ ਨੇ ਬਾਕਸ ਆਫਿਸ ਕਲੈਕਸ਼ਨ ਬਾਰੇ ਗੱਲ ਕੀਤੀ। ਸ਼ਾਹਰੁਖ ਖਾਨ ਦੀ ‘ਪਠਾਨ’ ਨੇ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਅਤੇ ਹੁਣ ‘ਜਵਾਨ’ ਵੀ ਇਹ ਅੰਕੜਾ ਪਾਰ ਕਰਨ ਦੇ ਕਰੀਬ ਹੈ। ਅਜਿਹੇ ‘ਚ ਸਲਮਾਨ ਖਾਨ ਨੇ ਨਵੇਂ ਮਾਪਦੰਡ ਤੈਅ ਕਰਨ ਦੀ ਗੱਲ ਕਹੀ। ਇਸ ਦੌਰਾਨ ਸਲਮਾਨ ਨੇ ਪੰਜਾਬੀ ਸਿਨੇਮਾ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਿਨੇਮਾ ਕਾਫੀ ਤਰੱਕੀ ਕਰ ਰਿਹਾ ਹੈ। ਹੁਣ 100 ਕਰੋੜ ਤਾਂ ਆਮ ਗੱਲ ਹੈ। ਹੁਣ ਸਾਨੂੰ 500-600 ਕਰੋੜ ਦੀ ਗੱਲ ਕਰਨੀ ਚਾਹੀਦੀ ਹੈ। 

Salman Khan: ‘ਸਲਮਾਨ ਖਾਨ ਨੇ ਪੰਜਾਬੀ ਫਿਲਮਾਂ ਲਈ ਕਰ ਦਿੱਤੀ ਭਵਿੱਖਬਾਣੀ? ਬੋਲੇ- ‘ਪੰਜਾਬੀ ਫਿਲਮਾਂ 500-600 ਕਰੋੜ ਵੀ ਕਮਾਉਣਗੀਆਂ…’

ਪਿਛੋਕੜ

Entertainment News Today Latest Updates 22 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

‘ਸਲਮਾਨ ਖਾਨ ਨੇ ਪੰਜਾਬੀ ਫਿਲਮਾਂ ਲਈ ਕਰ ਦਿੱਤੀ ਭਵਿੱਖਬਾਣੀ? ਬੋਲੇ- ‘ਪੰਜਾਬੀ ਫਿਲਮਾਂ 500-600 ਕਰੋੜ ਵੀ ਕਮਾਉਣਗੀਆਂ…’

Salman Khan At Maujaan Hi Maujaan Promotion: ਸਲਮਾਨ ਖਾਨ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ ਦੇ ਟ੍ਰੇਲਰ ਲਾਂਚ ‘ਤੇ ਪਹੁੰਚੇ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਦੌਰਾਨ ਸਲਮਾਨ ਖਾਨ ਨੇ ਬਾਕਸ ਆਫਿਸ ਕਲੈਕਸ਼ਨ ਬਾਰੇ ਗੱਲ ਕੀਤੀ। ਸ਼ਾਹਰੁਖ ਖਾਨ ਦੀ ‘ਪਠਾਨ’ ਨੇ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਅਤੇ ਹੁਣ ‘ਜਵਾਨ’ ਵੀ ਇਹ ਅੰਕੜਾ ਪਾਰ ਕਰਨ ਦੇ ਕਰੀਬ ਹੈ। ਅਜਿਹੇ ‘ਚ ਸਲਮਾਨ ਖਾਨ ਨੇ ਨਵੇਂ ਮਾਪਦੰਡ ਤੈਅ ਕਰਨ ਦੀ ਗੱਲ ਕਹੀ। ਇਸ ਦੌਰਾਨ ਸਲਮਾਨ ਨੇ ਪੰਜਾਬੀ ਸਿਨੇਮਾ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਿਨੇਮਾ ਕਾਫੀ ਤਰੱਕੀ ਕਰ ਰਿਹਾ ਹੈ। ਹੁਣ 100 ਕਰੋੜ ਤਾਂ ਆਮ ਗੱਲ ਹੈ। ਹੁਣ ਸਾਨੂੰ 500-600 ਕਰੋੜ ਦੀ ਗੱਲ ਕਰਨੀ ਚਾਹੀਦੀ ਹੈ।

‘ਜਵਾਨ’ ਅਤੇ ‘ਪਠਾਨ’ ਤੋਂ ਇਲਾਵਾ ਸੰਨੀ ਦਿਓਲ ਦੀ ਫਿਲਮ ‘ਗਦਰ 2’ ਨੇ ਵੀ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਨ੍ਹਾਂ ਬਾਲੀਵੁੱਡ ਫਿਲਮਾਂ ਦੀ ਸਫਲਤਾ ਤੋਂ ਬਾਅਦ, ਸਲਮਾਨ ਖਾਨ ਨੇ ਹੁਣ ਕਿਹਾ ਹੈ ਕਿ ਹੁਣ 1000 ਕਰੋੜ ਰੁਪਏ ਵਰਗੇ ਨਵੇਂ ਮਾਪਦੰਡਾਂ ਨੂੰ ਦੇਖਣ ਦਾ ਸਮਾਂ ਆ ਗਿਆ ਹੈ ਕਿਉਂਕਿ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣਾ ਹੁਣ ਪੁਰਾਣੀ ਗੱਲ ਹੋ ਗਈ ਹੈ।

‘500-600 ਕਰੋੜ ਰੁਪਏ ਦਾ ਕਲੈਕਸ਼ਨ ਹੁਣ ਆਮ ਹੈ’
Etimes ‘ਚ ਛਪੀ ਖਬਰ ਮੁਤਾਬਕ ‘ਮੌਜਾਂ ਹੀ ਮੌਜਾਂ’ ਦੇ ਟ੍ਰੇਲਰ ਲਾਂਚ ਦੌਰਾਨ ਸਲਮਾਨ ਖਾਨ ਨੇ ਬਾਕਸ ਆਫਿਸ ‘ਤੇ ਪੰਜਾਬੀ ਫਿਲਮਾਂ ਦੇ ਚੰਗੇ ਪ੍ਰਦਰਸ਼ਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਫਿਲਮਾਂ ਜਿਸ ਤਰ੍ਹਾਂ ਦੀ ਕਮਾਈ ਵੱਖ-ਵੱਖ ਉਦਯੋਗਾਂ ਵਿੱਚ ਕਰ ਰਹੀਆਂ ਹਨ, ਉਹ ਨਵੇਂ ਰਿਕਾਰਡ ਬਣਾ ਰਹੀਆਂ ਹਨ। ਹੁਣ ਇਕੱਲੇ ਉੱਤਰੀ ਖੇਤਰ ਵਿਚ 500-600 ਕਰੋੜ ਰੁਪਏ ਕਮਾਉਣਾ ਆਮ ਗੱਲ ਹੈ।

‘ਬੈਂਚਮਾਰਕ 1000 ਕਰੋੜ ਰੁਪਏ ਹੋਣਾ ਚਾਹੀਦਾ ਹੈ’
ਭਾਈਜਾਨ ਨੇ ਕਿਹਾ ਕਿ ਚਾਹੇ ਪੰਜਾਬੀ ਇੰਡਸਟਰੀ ਹੋਵੇ ਜਾਂ ਹਿੰਦੀ ਫਿਲਮ ਇੰਡਸਟਰੀ, ਹਰ ਜਗ੍ਹਾ ਹੁਣ ਫਿਲਮਾਂ 400-500-600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੀਆਂ ਹਨ। ਮਰਾਠੀ ਫਿਲਮਾਂ ਵੀ ਇਸ ਦੌਰ ‘ਚ ਕਾਫੀ ਕਮਾਈ ਕਰ ਰਹੀਆਂ ਹਨ। ਸਲਮਾਨ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ 100 ਕਰੋੜ ਰੁਪਏ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਸ ਸਮੇਂ ਇੱਕ ਫਿਲਮ ਦਾ ਬੈਂਚਮਾਰਕ 1000 ਕਰੋੜ ਰੁਪਏ ਹੋਣਾ ਚਾਹੀਦਾ ਹੈ। 

Source link

credite