news-live-updates-get-punjabi-cinema-gossips-films-celebrities-pollywood-social-media-latest-news-september-25-2023 | Entertainment News LIVE: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਵਿਆਹ ਤੋਂ ਬਾਅਦ ਪਹਿਲੀ ਫੋਟੋ ਆਈ ਸਾਹਮਣੇ, ਗਾਇਕ ਕਾਕਾ ਦੀ ਪਹਿਲੀ ਫਿਲਮ ਦਾ ਟਰੇਲਰ ਰਿਲੀਜ਼, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live: ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਪਹਿਲੀ ਤਸਵੀਰ ਆਈ ਸਾਹਮਣੇ, ਮਿੰਟਾਂ ‘ਚ ਹੋਈ ਵਾਇਰਲ

Parineeti-Raghav wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸੱਤ ਜਨਮਾਂ ਤੱਕ ਇੱਕ ਦੂਜੇ ਦੇ ਹੋ ਗਏ ਹਨ। ਉਦੈਪੁਰ ਦੇ ਲੀਲਾ ਪੈਲੇਸ ‘ਚ ਹੋਏ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ। ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।   

ਵਿਆਹ ਤੋਂ ਬਾਅਦ ਮਿਸਟਰ ਅਤੇ ਮਿਸਿਜ਼ ਚੱਢਾ ਦੀ ਪਹਿਲੀ ਤਸਵੀਰ ਆਈ ਸਾਹਮਣੇ
ਇਸ ਤਸਵੀਰ ‘ਚ ਮਿਸਟਰ ਅਤੇ ਮਿਸਿਜ਼ ਚੱਢਾ ਬੇਹੱਦ ਖੂਬਸੂਰਤ ਲੱਗ ਰਹੇ ਹਨ। ਪਰਿਣੀਤੀ ਸਿੰਦੂਰ, ਹੱਥਾਂ ਵਿੱਚ ਚੂੜੀਆਂ ਅਤੇ ਗੁਲਾਬੀ ਸਾੜ੍ਹੀ ਵਿੱਚ ਇੱਕ ਨਵੀਂ ਦੁਲਹਨ ਦੇ ਰੂਪ ;ਚ ਬਹੁਤ ਵਧੀਆ ਲੱਗ ਰਹੀ ਹੈ, ਜਦੋਂ ਕਿ ਰਾਘਵ ਚੱਢਾ ਵੀ ਕਾਲੇ ਸੂਟ ਵਿੱਚ ਕਾਫੀ ਹੈਂਡਸਮ ਨਜ਼ਰ ਆ ਰਿਹਾ ਹੈ। 

Parineeti Chopra: ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਪਹਿਲੀ ਤਸਵੀਰ ਆਈ ਸਾਹਮਣੇ, ਮਿੰਟਾਂ ‘ਚ ਹੋਈ ਵਾਇਰਲ

ਪਿਛੋਕੜ

Entertainment News Today Latest Updates 25 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:  

ਗਾਇਕ ਕਾਕਾ ਦੀ ਪਹਿਲੀ ਫਿਲਮ ‘ਵ੍ਹਾਈਟ ਪੰਜਾਬ’ ਦਾ ਟਰੇਲਰ ਹੋਇਆ ਰਿਲੀਜ਼, ਸਿੱਧੂ ਮੂਸੇਵਾਲਾ ਦਾ ਵੀ ਹੈ ਫਿਲਮ ‘ਚ ਜ਼ਿਕਰ!

Kaka Movie White Punjab Trailer: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਦੋਂ ਤੋਂ ਕਾਕੇ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਉਸ ਦੇ ਫੈਨਜ਼ ਬੇਸਵਰੀ ਨਾਲ ਉਸ ਦੀ ਫਿਲਮ ਦੀ ਉਡੀਕ ਕਰ ਰਹੇ ਹਨ। ਹੁਣ ਕਾਕੇ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ।    

ਦਰਅਸਲ, ਕਾਕੇ ਦੀ ਪਹਿਲੀ ਫਿਲਮ ‘ਵ੍ਹਾਈਟ ਪੰਜਾਬ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟਰੇਲਰ ਨਿਊਜ਼ ਚੈਨਲ ਦੀ ਖਬਰ ਤੋਂ ਸ਼ੁਰੂ ਹੁੰਦਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗੈਂਗਸਟਰਾਂ ਕਰਕੇ ਪੂਰੇ ਦੇਸ਼ ‘ਚ ਮਾਹੌਲ ਖਰਾਬ ਹੈ, ਪਰ ਸਭ ਤੋਂ ਬੁਰਾ ਹਾਲ ਪੰਜਾਬ ਦਾ ਹੈ। ਇਸ ਟਰੇਲਰ ‘ਚ ਫਿਲਮ ਦੀ ਟੈਗਲਾਈਨ ਨੇ ਦਿਲ ਜਿੱਤ ਲਿਆ ਹੈ। ਟਰੇਲਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੈਗਲਾਈਨ ਲਿਖੀ ਦਿਖਾਈ ਦਿੰਦੀ ਹੈ ‘ਚਿੱਟੇ ਕੁੜਤਿਆਂ ਤੋਂ ਚਿੱਟੇ ਕਫਨਾਂ ਤੱਕ ਦੀ ਕਹਾਣੀ’। 

ਇਹ ਕਾਕੇ ਦੀ ਪਹਿਲੀ ਫਿਲਮ ਹੈ, ਪਰ ਇਸ ਵਿੱਚ ਕਾਕੇ ਦੇ ਕਰਨ ਲਈ ਕੁੱਝ ਖਾਸ ਲੱਗ ਨਹੀਂ ਰਿਹਾ ਹੈ। ਟਰੇਲਰ ਨੂੰ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ਕਿ ਕਾਕੇ ਦਾ ਸਿਰਫ ਸਾਈਡ ਰੋਲ ਹੈ ਤੇ ਪੂਰੀ ਫਿਲਮ ‘ਤੇ ਕਰਤਾਰ ਚੀਮਾ ਦਾ ਕਬਜ਼ਾ ਹੈ। ਕਰਤਾਰ ਚੀਮਾ ਕੇਸਰ ਬਾਈ ਦੇ ਕਿਰਦਾਰ ‘ਚ ਛਾਇਆ ਹੋਇਆ ਹੈ। 

ਫਿਲਮ ‘ਚ ਸਿੱਧੂ ਮੂਸੇਵਾਲਾ ਦਾ ਜ਼ਿਕਰ!
ਜਦੋਂ ਫਿਲਮ ਦਾ ਟਰੇਲਰ ਸ਼ੁਰੂ ਹੁੰਦਾ ਹੈ ਤਾਂ ਨਿਊਜ਼ ‘ਚ ਦਿਖਾਇਆ ਜਾਂਦਾ ਹੈ ਕਿ ਵੱਡੇ ਪੰਜਾਬੀ ਸਿੰਗਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨੂੰ ਦੇਖ ਕੇ ਫੈਨਜ਼ ਮੂਸੇਵਾਲਾ ਦਾ ਜ਼ਿਕਰ ਕਰ ਰਹੇ ਹਨ। ਹੁਣ ਫਿਲਮ ‘ਚ ਮੂਸੇਵਾਲਾ ਦਾ ਕਿੰਨਾ ਜ਼ਿਕਰ ਹੈ ਜਾਂ ਫਿਰ ਉਸ ਦੀ ਕਹਾਣੀ ਵੀ ਫਿਲਮ ‘ਚ ਦਿਖਾਈ ਗਈ ਹੈ, ਇਹ ਤਾਂ ਫਿਲਮ ਦੇਖਣ ‘ਤੇ ਹੀ ਪਤਾ ਲੱਗੇਗਾ।

ਕਿਸ ਦਿਨ ਰਿਲੀਜ਼ ਹੋਵੇਗੀ ਫਿਲਮ?
ਦੱਸ ਦਈਏ ਕਿ ਫਿਲਮ 13 ਅਕਤੂਬਰ 2023 ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਫੈਨਜ਼ ਆਪਣੇ ਮਨਪਸੰਦ ਸਿੰਗਰ ਕਾਕੇ ਦੀ ਡੈਬਿਊ ਮੂਵੀ ਨੂੰ ਲੈਕੇ ਐਕਸਾਇਟਡ ਨਜ਼ਰ ਆ ਰਹੇ ਹਨ। 

Source link

credite