news-live-updates-get-punjabi-cinema-gossips-films-celebrities-pollywood-social-media-latest-news-september-26-2023 | Entertainment News LIVE: ਸ਼ਾਹਰੁਖ ਖਾਨ ਦੀ ‘ਜਵਾਨ’ ਦਾ ਦੁਨੀਆ ਭਰ ‘ਚ ਚੱਲਿਆ ਜਾਦੂ, ਕਮੇਡੀਅਨ ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live: ਮਰਹੂਮ ਐਕਟਰ ਦਿਲੀਪ ਕੁਮਾਰ ਦੀ ਭੈਣ ਸਈਦਾ ਖਾਨ ਦਾ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ, ਗਮ ‘ਚ ਡੁੱਬਿਆ ਪਰਿਵਾਰ

Dilip Kumar Sister Saeeda Died: ਹਿੰਦੀ ਫਿਲਮ ਇੰਡਸਟਰੀ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਭੈਣ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਫਿਲਮ ਮੇਕਰ ਮਹਿਬੂਬ ਖਾਨ ਦੇ ਬੇਟੇ ਇਕਬਾਲ ਖਾਨ ਨਾਲ ਵਿਆਹੀ ਦਿਲੀਪ ਕੁਮਾਰ ਦੀ ਭੈਣ ਸਈਦਾ ਦਾ ਦਿਹਾਂਤ ਹੋ ਗਿਆ ਹੈ। ਮਹਿਬੂਬ ਖਾਨ ਨੇ ਮਦਰ ਇੰਡੀਆ ਅਤੇ ਅੰਦਾਜ਼ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। 

Dilip Kumar: ਮਰਹੂਮ ਐਕਟਰ ਦਿਲੀਪ ਕੁਮਾਰ ਦੀ ਭੈਣ ਸਈਦਾ ਖਾਨ ਦਾ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ, ਗਮ ‘ਚ ਡੁੱਬਿਆ ਪਰਿਵਾਰ

ਪਿਛੋਕੜ

Entertainment News Today Latest Updates 26 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਹਸਪਤਾਲ ਤੋਂ ਸਾਹਮਣੇ ਆਈ ਵੀਡੀਓ, ਜਾਣੋ ਕੀ ਹੈ ਇਸ ਦੇ ਪਿੱਛੇ ਸੱਚਾਈ

Gurpreet Ghuggi Video: ਗੁਰਪ੍ਰੀਤ ਘੁੱਗੀ ਉਹ ਕਲਾਕਾਰ ਹਨ, ਜੋ ਹਰ ਕਿਸੇ ਦੇ ਹਰਮਨਪਿਆਰੇ ਹਨ। ਉਨ੍ਹਾਂ ਨੇ ਕਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਕਿਰਦਾਰ ਦੇ ਨਾਲ ਉਹ ਘਰ-ਘਰ ‘ਚ ਮਸ਼ਹੂਰ ਹੋਏ ਅਤੇ ਹੁਣ ਉਹ ਐਕਟਿੰਗ ‘ਚ ਵੀ ਕਮਾਲ ਕਰ ਰਹੇ ਹਨ। ਹਾਲ ਹੀ ‘ਚ ਘੁੱਗੀ ਨੂੰ ਫਿਲਮ ‘ਮਸਤਾਨੇ’ ‘ਚ ਆਪਣੀ ਭੂਮਿਕਾ ਦੇ ਲਈ ਕਾਫੀ ਤਾਰੀਫਾਂ ਮਿਲੀਆਂ। 

ਇਸ ਦਰਮਿਆਨ ਹੁਣ ਸੋਸ਼ਲ ਮੀਡੀਆ ‘ਤੇ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਘੁੱਗੀ ਬੈੱਡ ‘ਤੇ ਬੇਹੋਸ਼ੀ ਦੀ ਹਾਲਤ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਕੋਲ ਇਸ ਦੌਰਾਨ 2-3 ਸ਼ਖਸ ਮੌਜੂਦ ਹਨ, ਜੋ ਉਨ੍ਹਾਂ ਨੂੰ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਪ੍ਰਸ਼ੰਸਕਾਂ ਦੇ ਸਾਹ ਸੁੱਕ ਗਏ, ਪਰ ਜਦੋਂ ਪੂਰੀ ਵੀਡੀਓ ਦੇਖੀ ਤਾਂ ਅਸਲੀਅਤ ਸਭ ਦੇ ਸਾਹਮਣੇ ਆਈ। ਤੁਸੀਂ ਵੀ ਦੇਖੋ:

ਘੁੱਗੀ ਨੇ ਫੈਨਜ਼ ਨਾਲ ਕੀਤਾ ਮਜ਼ਾਕ
ਵੀਡੀਓ ‘ਚ ਘੁੱਗੀ ਬੇਹੋਸ਼ ਹੋਣ ਦਾ ਡਰਾਮਾ ਕਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਕੋਲ ਮੌਜੂਦ ਸ਼ਖਸ ਜਦੋਂ ਉਨ੍ਹਾਂ ਨੂੰ ਕਹਿੰਦਾ ਹੈ ਕਿ ਫੇਸਬੁੱਕ ‘ਤੇ ਲਾਈਵ ਲੱਗਿਆ ਹੋਇਆ ਹੈ, ਤਾਂ ਉਹ ਤੁਰੰਤ ਹੋਸ਼ ਸੰਭਾਲ ਲੈਂਦੇ ਹਨ। ਇਸ ਵੀਡੀਓ ਨੂੰ ਪੂਰੀ ਦੇਖਣ ਤੋਂ ਬਾਅਦ ਫੈਨਜ਼ ਨੇ ਸ਼ੁਕਰ ਮਨਾਇਆ ਕਿ ਕਮੇਡੀਅਨ ਬਿਲਕੁਲ ਸਹੀ ਸਲਾਮਤ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, ‘ਭਾਜੀ ਵੀ ਸਿਰਾ ਈ ਕਰਾ ਦਿੰਦੇ ਆ। ਮੈਂ ਤਾਂ ਪਹਿਲਾਂ ਡਰ ਗਿਆ ਸੀ।’ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ‘ਪਰਮਾਤਮਾ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ।’ ਪੜ੍ਹੋ ਇਹ ਕਮੈਂਟਸ:

ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਘੁੱਗੀ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਕਮੇਡੀਅਨ ਬਣ ਕੇ ਲੋਕਾਂ ਨੂੰ ਖੂਬ ਹਸਾਇਆ ਤੇ ਹੁਣ ਉਹ ਸੋਸ਼ਲ ਮੀਡੀਆ ‘ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਘੁੱਗੀ ਹਾਲ ਹੀ ‘ਚ ਤਰਸੇਮ ਜੱਸੜ ਦੇ ਨਾਲ ਫਿਲਮ ‘ਮਸਤਾਨੇ’ ‘ਚ ਨਜ਼ਰ ਆਏ ਸੀ। 

Source link

credite