news-live-updates-get-punjabi-cinema-gossips-films-celebrities-pollywood-social-media-latest-news-september-29-2023 | Entertainment News LIVE: ਕੰਗਨਾ ਰਣੌਤ ਨੂੰ ਲੱਗਿਆ ਝਟਕਾ, ਸਾਊਥ ਐਕਟਰ ਨੇ ਕੀਤਾ ਫਿਲਮ ਸੈਂਸਰ ਬੋਰਡ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News: ਸ਼ਾਹਰੁਖ ਖਾਨ ਦੀ ‘ਜਵਾਨ’ ਦੇ ਤੂਫਾਨ ‘ਚ ਡਟ ਕੇ ਖੜੀ ਫਿਲਮ ‘ਫੁਕਰੇ 3’, ਪਹਿਲੇ ਹੀ ਦਿਨ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ

Fukrey 3 Box Office Collection Day 1: ਫੁਕਰੇ ਫਰੈਂਚਾਇਜ਼ੀ ਦੀ ਤੀਜੀ ਕਿਸ਼ਤ ‘ਫੁਕਰੇ 3’ ਕੱਲ੍ਹ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਫਿਲਮ ਦੇ ਪਹਿਲੇ ਦੋ ਪ੍ਰੀਕਵਲ ਸੁਪਰ-ਡੁਪਰ ਹਿੱਟ ਸਨ ਅਤੇ ਪ੍ਰਸ਼ੰਸਕ ਇਸਦੇ ਤੀਜੇ ਭਾਗ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਜਦੋਂ ‘ਫੁਕਰੇ 3’ ਸਿਨੇਮਾਘਰਾਂ ਵਿੱਚ ਪਹੁੰਚ ਗਈ ਹੈ, ਉਮੀਦ ਅਨੁਸਾਰ ਇਸ ਫਿਲਮ ਨੂੰ ਵੀ ਆਲੋਚਕਾਂ ਅਤੇ ਦਰਸ਼ਕਾਂ ਤੋਂ ਸ਼ਾਨਦਾਰ ਰਿਵਿਊਜ਼ ਮਿਲੇ ਹਨ। ਆਓ ਜਾਣਦੇ ਹਾਂ ‘ਫੁਕਰੇ 3’ ਨੇ ਰਿਲੀਜ਼ ਦੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ ਹੈ?   

Jawan: ਸ਼ਾਹਰੁਖ ਖਾਨ ਦੀ ‘ਜਵਾਨ’ ਦੇ ਤੂਫਾਨ ‘ਚ ਡਟ ਕੇ ਖੜੀ ਫਿਲਮ ‘ਫੁਕਰੇ 3’, ਪਹਿਲੇ ਹੀ ਦਿਨ ਸ਼ਾਨਦਾਰ ਕਮਾਈ, ਜਾਣੋ ਕਲੈਕਸ਼ਨ

ਪਿਛੋਕੜ

Entertainment News Today Latest Updates 29 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:        

ਸਾਊਥ ਐਕਟਰ ਨੇ ਕੀਤਾ ਫਿਲਮ ਸੈਂਸਰ ਬੋਰਡ ਦਾ ਪਰਦਾਫਾਸ਼, ਦੱਸਿਆ ਕਿਵੇਂ ਫਿਲਮ ਰਿਲੀਜ਼ ਲਈ ਅਧਿਕਾਰੀ ਨੇ ਮੰਗੀ ਸੀ ਰਿਸ਼ਵਤ

Tamil Actor Vishal Talks On Corruption: ਅਭਿਨੇਤਾ ਵਿਸ਼ਾਲ ਦੱਖਣੀ ਇੰਡਸਟਰੀ ਵਿੱਚ ਆਪਣੇ ਦਮਦਾਰ ਐਕਸ਼ਨ ਲਈ ਜਾਣੇ ਜਾਂਦੇ ਹਨ। ਅਭਿਨੇਤਾ ਨੂੰ ਆਖਰੀ ਵਾਰ ਫਿਲਮ ‘ਮਾਰਕ ਐਂਟਨੀ’ ‘ਚ ਦੇਖਿਆ ਗਿਆ ਸੀ। ਇਹ ਅਭਿਨੇਤਾ ਦੀ ਫਿਲਮ ਰਵੀਚੰਦਰਨ ਦੁਆਰਾ ਨਿਰਦੇਸ਼ਿਤ ਇੱਕ ਵਿਗਿਆਨਕ ਟਾਈਮ ਟਰੈਵਲ ਡਰਾਮਾ ਫਿਲਮ ਸੀ। ਹਾਲ ਹੀ ‘ਚ ਵਿਸ਼ਾਲ ਨੇ ਆਪਣੇ ਨਾਲ ਹੋਏ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਹੈ। ਆਓ ਜਾਣਦੇ ਹਾਂ ਵੀਡੀਓ ‘ਚ ਅਦਾਕਾਰ ਨੇ ਕੀ ਕਿਹਾ…

ਵਿਸ਼ਾਲ ਨੇ ਫਿਲਮ ਇੰਡਸਟਰੀ ਦੇ ਭ੍ਰਿਸ਼ਟਾਚਾਰ ਦਾ ਕੀਤਾ ਪਰਦਾਫਾਸ਼
ਵਿਸ਼ਾਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਫਿਲਮ ਇੰਡਸਟਰੀ ‘ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦੇ ਨਜ਼ਰ ਆਏ। ਅਦਾਕਾਰ ਨੇ ਦੱਸਿਆ ਕਿ ਉਸ ਨੂੰ ਆਪਣੀ ਫਿਲਮ ‘ਮਾਰਕ ਐਂਟਨੀ’ ਨੂੰ ਹਿੰਦੀ ‘ਚ ਰਿਲੀਜ਼ ਕਰਨ ਲਈ ਸੈਂਸਰ ਬੋਰਡ ਦੇ ਅਧਿਕਾਰੀ ਨੂੰ 6.5 ਲੱਖ ਰੁਪਏ ਅਦਾ ਕਰਨੇ ਪਏ। ਕਿਉਂਕਿ ਇਸ ਦੇ ਲਈ ਉਨ੍ਹਾਂ ਦਾ ਕਾਫੀ ਕੁਝ ਦਾਅ ‘ਤੇ ਲੱਗਾ ਹੋਇਆ ਸੀ ਅਤੇ ਉਨ੍ਹਾਂ ਨੂੰ ਫਿਲਮ ਕਿਸੇ ਵੀ ਹਾਲ ‘ਚ ਰਿਲੀਜ਼ ਕਰਨੀ ਸੀ।

ਵਿਸ਼ਾਲ ਨੇ ਵੀਡੀਓ ‘ਚ ਪੀਐੱਮ ਮੋਦੀ ਨੂੰ ਇਹ ਕੀਤੀ ਬੇਨਤੀ
ਵੀਡੀਓ ਸ਼ੇਅਰ ਕਰਦੇ ਹੋਏ ਵਿਸ਼ਾਲ ਨੇ ਕੈਪਸ਼ਨ ‘ਚ ਲਿਖਿਆ- ‘ਸਿਲਵਰ ਸਕ੍ਰੀਨ ‘ਤੇ ਭ੍ਰਿਸ਼ਟਾਚਾਰ ਨੂੰ ਦਿਖਾਉਣਾ ਠੀਕ ਹੈ। ਪਰ ਅਸਲ ਜ਼ਿੰਦਗੀ ਵਿੱਚ ਇਹ ਗਲਤ ਹੈ। ਖਾਸ ਕਰਕੇ ਸਰਕਾਰੀ ਦਫਤਰਾਂ ਵਿੱਚ ਅਤੇ #CBFC ਮੁੰਬਈ ਦਫਤਰ ਵਿੱਚ ਹੋਰ ਵੀ ਗਲਤ। ਇਸ ਲਈ ਮੈਂ ਇਸ ਮੁੱਦੇ ਨੂੰ ਮਹਾਰਾਸ਼ਟਰ ਦੇ ਮਾਣਯੋਗ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਮੇਰੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਧਿਆਨ ਵਿੱਚ ਲਿਆ ਰਿਹਾ ਹਾਂ। ਮੇਰੀ ਮਿਹਨਤ ਦੀ ਕਮਾਈ ਭਿ੍ਸ਼ਟਾਚਾਰ ਦੀ ਭੇਟ ਚੜ ਗਈ ਹੈ..ਇਸ ਲਈ ਮੈਂ ਤੁਹਾਡੇ ਤੋਂ ਉਮੀਦ ਕਰਦਾ ਹਾਂ ਕਿ ਹਮੇਸ਼ਾ ਵਾਂਗ ਸੱਚ ਦੀ ਜਿੱਤ ਹੋਵੇਗੀ..

ਵਿਸ਼ਾਲ ਦੀ ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਜਿਸ ਵਿੱਚ ਐਕਟਰ ਦੇ ਨਾਲ ਐਸਜੇ ਸੂਰਿਆ ਵੀ ਨਜ਼ਰ ਆ ਰਹੇ ਹਨ। ਫਿਲਮ ਨੇ ਹੁਣ ਤੱਕ ਬਾਕਸ ਆਫਿਸ ‘ਤੇ ਚੰਗੀ ਕਮਾਈ ਕੀਤੀ ਹੈ। 

Source link

credite